22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਰਵਹਿੱਤਕਾਰੀ ਵਿੱਦਿਆ ਮੰਦਿਰ ’ਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਮੂਹਿਕ ਗਾਇਣ ਦਾ ਅਭਿਆਸ 25 ਨੂੰ

ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)-ਰਾਸ਼ਟਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਸ਼ੁੱਭ ਅਵਸਰ ’ਤੇ 25 ਸਤੰਬਰ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਿਰ ਫ਼ਾਜ਼ਿਲਕਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਸਮੂਹਿਕ ਤੌਰ ’ਤੇ ‘ਵੰਦੇ ਮਾਤਰਮ’ ਦਾ ਗਾਇਣ ਕਰਨਗੇ।

Ad Position 21
No active advertisement
ਅਜੀਤ ਡੈਸਕ 23-09-2026
ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)-ਰਾਸ਼ਟਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਸ਼ੁੱਭ ਅਵਸਰ ’ਤੇ 25 ਸਤੰਬਰ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਿਰ ਫ਼ਾਜ਼ਿਲਕਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਸਮੂਹਿਕ ਤੌਰ ’ਤੇ ‘ਵੰਦੇ ਮਾਤਰਮ’ ਦਾ ਗਾਇਣ ਕਰਨਗੇ। ਇਸੇ ਪ੍ਰੋਗਰਾਮ ਦੀਆਂ ਤਿਆਰੀਆਂ ਦੇ ਸਬੰਧ ਵਿਚ ਸਕੂਲ ਕੰਪਲੈਕਸ ਵਿਖੇ ਸਮੂਹਿਕ ਗਾਇਣ ਦਾ ਅਭਿਆਸ ਕਰਵਾਇਆ ਗਿਆ। ਅਭਿਆਸ ਦੌਰਾਨ ਸਕੂਲ ਸਟਾਫ਼ ਨੇ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਣ ਕੀਤਾ। ਅਧਿਆਪਕਾਂ ਨੂੰ ਗੀਤ ਦੇ ਸਹੀ ਉਚਾਰਨ, ਸੁਰ ਅਤੇ ਲੈਅ ਅਨੁਸਾਰ ਗਾਉਣ ਦੀ ਟਰੇਨਿੰਗ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਦੱਸਿਆ ਕਿ ‘ਵੰਦੇ ਮਾਤਰਮ’ ਭਾਰਤੀ ਆਜ਼ਾਦੀ ਸੰਗਰਾਮ ਅਤੇ ਰਾਸ਼ਟਰੀ ਚੇਤਨਾ ਦਾ ਇੱਕ ਅਹਿਮ ਪ੍ਰਤੀਕ ਰਿਹਾ ਹੈ। ਇਸ ਦੇ 150 ਸਾਲ ਪੂਰੇ ਹੋਣਾ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਸਮੂਹਿਕ ਗਾਇਣ ਦੇ ਮਾਧਿਅਮ ਨਾਲ ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ, ਏਕਤਾ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਵਿਖੇ ਕੌਮ ਦੇ ਜਥੇਦਾਰ ਨੂੰ ਅਰਦਾਸ ਲਈ ਰੋਕਣਾ ਬਹੁਤ ਹੀ ਦੁਖਦਾਈ ’ਤੇ ਅਸਹਿ-ਸਤਵੰਤ ਸਿੰਘ ਸੰਧੂ ਅਗਲੀ ਖ਼ਬਰ ਚਾਣਕਿਆ ਸਕੂਲ ਵਿਖੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24