24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਾਬਾ ਫਰੀਦ ਆਈ.ਟੀ.ਆਈ. ਵਿਖੇ ਆਈ.ਟੀ.ਸੀ. ਲਿਮਟਿਡ ਵਲੋਂ ਰੁਜ਼ਗਾਰ ਮੇਲਾ

ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਬਾਬਾ ਫਰੀਦ ਆਈ. ਟੀ.

Ad Position 21
No active advertisement
ਅਜੀਤ ਡੈਸਕ 24-09-2026
ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਬਾਬਾ ਫਰੀਦ ਆਈ.ਟੀ.ਆਈ ਗੁਰੂਹਰਸਹਾਏ ਵਿਖੇ ਆਈ.ਟੀ.ਸੀ ਲਿਮਟਿਡ ਫੂਡ ਡਿਵੀਜ਼ਨ, ਕਪੂਰਥਲਾ ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੁਜ਼ਗਾਰ ਮੇਲਾ ਲਗਾਇਆ ਗਿਆ। ਰੁਜ਼ਗਾਰ ਮੇਲੇ ਵਿਚ ਐਸ.ਸੀ.ਵੀ.ਟੀ. ਤੇ ਐਨ.ਸੀ.ਵੀ.ਟੀ. ਬੋਰਡ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਟਰੇਡਾਂ, ਜਿਨ੍ਹਾਂ ਵਿਚ ਇਲੈਕਟ੍ਰਰੀਸ਼ੀਅਨ, ਵੈਲਡਰ, ਕੋਪਾ ਆਦਿ ਸ਼ਾਮਲ ਹਨ, ਦੇ ਆਈ.ਟੀ.ਆਈ. ਪਾਸ 100 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੰਪਨੀ ਦੇ ਨੁਮਾਇੰਦਿਆਂ ਵਲੋਂ ਰੁਜ਼ਗਾਰ ਲਈ ਪਹੁੰਚੇ ਉਮੀਦਵਾਰਾਂ ਦਾ ਲਿਖਤੀ ਟੈੱਸਟ ਲਿਆ ਗਿਆ। ਟੈੱਸਟ ਵਿਚ ਵਿਦਿਆਰਥੀਆਂ ਦੀ ਤਕਨੀਕੀ ਯੋਗਤਾ, ਵਿਸ਼ੇ ਨਾਲ ਸਬੰਧਿਤ ਗਿਆਨ ਤੇ ਹੁਨਰ ਦੀ ਪਰਖ ਕੀਤੀ ਜਾ ਰਹੀ ਹੈ। ਟੈੱਸਟ ਦੇ ਨਤੀਜਿਆਂ ਦੇ ਆਧਾਰ ’ਤੇ ਯੋਗ ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਇੰਟਰਵਿਊ ਵਿਚ ਸ਼ਾਮਲ ਕੀਤਾ ਜਾਵੇਗਾ। ਬਾਬਾ ਫਰੀਦ ਆਈ.ਟੀ.ਆਈ. ਗੁਰੂਹਰਸਹਾਏ ਦੇ ਚੇਅਰਮੈਨ ਦਵਿੰਦਰ ਭਨੋਟ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਿਰਫ਼ ਤਕਨੀਕੀ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ, ਸਗੋਂ ਉਨ੍ਹਾਂ ਨੂੰ ਸਿੱਖਿਆ ਪੂਰੀ ਕਰਨ ਉਪਰੰਤ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਵਾਧੂ ਡਿਊਟੀਆਂ ’ਤੇ ਪੈਰਾ-ਮੈਡੀਕਲ ਯੂਨੀਅਨ ਦਾ ਇਤਰਾਜ਼ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ 26 ਨੂੰ ਆਰਿਫ਼ ਕੇ ਵਿਖੇ ਪੁੱਜੇਗੀ
Ad Position 24