25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਵੰਦੇ ਮਾਤਰਮ ਗੀਤ ਦੇ 150ਵੇਂ ਸਾਲ ਹੋਣ ਦੇ ਸੰਬੰਧ ਵਿਚ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਿੱਦਿਆ ਭਾਰਤੀ ਵਲੋਂ ਸਰ ਹਿਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਰਾਸ਼ਟਰ ਭਗਤੀ ਅਤੇ ਦੇਸ਼-ਪ੍ਰੇਮ ਦੀ ਭਾਵਨਾ ਨਾਲ ‘ਨਮਾਮਿ ਭਾਰਤਮ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਸਕੂਲ ਦੇ 1552 ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਨਗਰ ਨਿਵਾਸੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕਰਕੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੱਤਾ।

Ad Position 21
No active advertisement
ਅਜੀਤ ਡੈਸਕ 26-09-2026
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਵੰਦੇ ਮਾਤਰਮ ਗੀਤ ਦੇ 150ਵੇਂ ਸਾਲ ਹੋਣ ਦੇ ਸੰਬੰਧ ਵਿਚ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਿੱਦਿਆ ਭਾਰਤੀ ਵਲੋਂ ਸਰ ਹਿਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਰਾਸ਼ਟਰ ਭਗਤੀ ਅਤੇ ਦੇਸ਼-ਪ੍ਰੇਮ ਦੀ ਭਾਵਨਾ ਨਾਲ ‘ਨਮਾਮਿ ਭਾਰਤਮ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਸਕੂਲ ਦੇ 1552 ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਨਗਰ ਨਿਵਾਸੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕਰਕੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਪ੍ਰਧਾਨਗੀ ਡਾ.ਰੌਸ਼ਨ ਲਾਲ ਠੱਕਰ ਨੇ ਕੀਤੀ ਜਦਕਿ ਰਾਜੇਸ਼ ਠਕਰਾਲ ਅਬਜ਼ਰਵਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਵਿੱਦਿਆ ਮੰਦਰ ਦੇ ਪ੍ਰਧਾਨ ਬੁਲਾਕੀ ਰਾਮ ਪੇੜੀਵਾਲ, ਸਕੱਤਰ ਰਵੀ ਭੂਸ਼ਨ ਡੋਡਾ, ਖ਼ਜ਼ਾਨਚੀ ਇੰਦਰ ਚੰਦ ਬਿਹਾਨੀ, ਪ੍ਰਬੰਧਕ ਅਸ਼ੋਕ ਮੋਂਗਾ, ਦਿਨੇਸ਼ ਸ਼ਰਮਾ, ਸ੍ਰੀ ਨਿਵਾਸ ਬਿਹਾਨੀ, ਸਮਾਜ ਸੇਵੀ ਨਰੇਸ਼ ਮਿੱਤਲ, ਨਗਰ ਪ੍ਰਚਾਰਕ ਰਵਿਤ ਤੇ ਬੈਂਕ ਮੈਨੇਜਰ ਰਾਕੇਸ਼ ਓਝਾ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਰੌਸ਼ਨ ਕਰਨ ਤੇ ਪ੍ਰਾਰਥਨਾ ਨਾਲ ਹੋਈ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਾਂਝੇ ਤੌਰ ’ਤੇ ‘ਵੰਦੇ ਮਾਤਰਮ’ ਦਾ ਗਾਇਣ ਕਰਕੇ ਪੂਰੇ ਮਾਹੌਲ ਨੂੰ ਦੇਸ਼-ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਰਾਜੇਸ਼ ਠਕਰਾਲ ਨੇ ਵੰਦੇ ਮਾਤਰਮ ਦੇ ਇਤਿਹਾਸਕ ਮਹੱਤਵ ’ਤੇ ਚਾਨਣਾ ਪਾਇਆ। ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ।
Ad Position 22
No active advertisement
ਪਿਛਲੀ ਖ਼ਬਰ 38.30 ਗ੍ਰਾਮ ਚਿੱਟਾ ਤੇ 515 ਗ੍ਰਾਮ ਗਾਂਜਾ ਬਰਾਮਦ ਅਗਲੀ ਖ਼ਬਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਐਨ.ਐੱਸ.ਐੱਸ. ਦਿਵਸ ਮਨਾਇਆ
Ad Position 24