ਝੋਨੇ ਦੀ ਖਰੀਦ ਤੇ ਚੁਕਾਈ ਸੰਚਾਰੂ ਢੰਗ ਨਾਲ ਚਲਾਉਣ ਲਈ ਸ਼ੈਲਰਾਂ ਦਾ ਏਕਾਅਧਿਕਾਰ ਖ਼ਤਮ ਕਰਨ ਦੀ ਜ਼ਰੂਰਤ - ਆਗੂ
ਮਮਦੋਟ, 26 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਸਰਕਾਰੀ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿਚੋ ਝੋਨੇ ਦੀ ਖਰੀਦ ਕਰ ਕੇ ਉਸਨੂੰ ਮਿਲਿੰਗ ਲਈ ਵੱਖ-ਵੱਖ ਸ਼ੈਲਰਾਂ ਵਿਚ ਲਗਾਇਆ ਜਾਂਦਾ ਹੈ, ਭਾਵ ਸਟੋਰ ਕੀਤਾ ਜਾਂਦਾ ਹੈ। ਅਨਾਜ ਮੰਡੀਆਂ ਦੇ ਨਜ਼ਦੀਕ ਪੈਂਦੇ ਸ਼ੈਲਰਾਂ ਵਿਚ ਝੋਨਾ ਪਹੁੰਚਾਉਣ ਦਾ ਕਿਰਾਇਆ ਸਰਕਾਰ ਵਲੋਂ ਅਦਾ ਕੀਤਾ ਜਾਂਦਾ ਹੈ ਜਦਕਿ ਜੇਕਰ ਕੋਈ ਸ਼ੈਲਰ ਮਾਲਕ ਆਪਣੇ ਸ਼ੈਲਰ ਦੀ ਹੱਦ ਤੋਂ ਦੂਰ ਪੈਦੀਆਂ ਜਾਂ ਦੂਜੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਝੋਨਾ ਆਪਣੇ ਸ਼ੈਲਰ ਵਿਚ ਮਿਲਿੰਗ ਲਈ ਲਗਵਾਉਣਾ ਚਾਹੁੰਦਾਂ ਹੈ ਤਾਂ ਉਸ ਨੂੰ ਮੰਡੀ ਤੋਂ ਸ਼ੈਲਰ ਤੱਕ ਝੋਨੇ ਦੀ ਢੋਆ ਢੋਆਈ ਦਾ ਕਿਰਾਇਆ ਆਪਣੇ ਕੋਲੋ ਖਰਚ ਕਰਨਾ ਪੈਂਦਾ ਹੈ।
ਮਮਦੋਟ, 26 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਸਰਕਾਰੀ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿਚੋ ਝੋਨੇ ਦੀ ਖਰੀਦ ਕਰ ਕੇ ਉਸਨੂੰ ਮਿਲਿੰਗ ਲਈ ਵੱਖ-ਵੱਖ ਸ਼ੈਲਰਾਂ ਵਿਚ ਲਗਾਇਆ ਜਾਂਦਾ ਹੈ, ਭਾਵ ਸਟੋਰ ਕੀਤਾ ਜਾਂਦਾ ਹੈ। ਅਨਾਜ ਮੰਡੀਆਂ ਦੇ ਨਜ਼ਦੀਕ ਪੈਂਦੇ ਸ਼ੈਲਰਾਂ ਵਿਚ ਝੋਨਾ ਪਹੁੰਚਾਉਣ ਦਾ ਕਿਰਾਇਆ ਸਰਕਾਰ ਵਲੋਂ ਅਦਾ ਕੀਤਾ ਜਾਂਦਾ ਹੈ ਜਦਕਿ ਜੇਕਰ ਕੋਈ ਸ਼ੈਲਰ ਮਾਲਕ ਆਪਣੇ ਸ਼ੈਲਰ ਦੀ ਹੱਦ ਤੋਂ ਦੂਰ ਪੈਦੀਆਂ ਜਾਂ ਦੂਜੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਝੋਨਾ ਆਪਣੇ ਸ਼ੈਲਰ ਵਿਚ ਮਿਲਿੰਗ ਲਈ ਲਗਵਾਉਣਾ ਚਾਹੁੰਦਾਂ ਹੈ ਤਾਂ ਉਸ ਨੂੰ ਮੰਡੀ ਤੋਂ ਸ਼ੈਲਰ ਤੱਕ ਝੋਨੇ ਦੀ ਢੋਆ ਢੋਆਈ ਦਾ ਕਿਰਾਇਆ ਆਪਣੇ ਕੋਲੋ ਖਰਚ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਵਲੋਂ ਸ਼ੈਲਰਾਂ ਦੇ ਨਜ਼ਦੀਕ ਪੈਂਦੀਆਂ ਅਨਾਜ ਮੰਡੀਆਂ ਵੱਖ-ਵੱਖ ਸ਼ੈਲਰਾਂ ਨਾਲ ਜੋੜ ਕੇ ਸ਼ੈਲਰਾਂ ਦਾ ਏਕਾਅਧਿਕਾਰ ਕਾਇਮ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਆੜ੍ਹਤੀਆਂ ਕੋਲ ਕਿਸੇ ਹੋਰ ਸ਼ੈਲਰ ਵਿਚ ਝੋਨਾ ਭੇਜਣ ਦਾ ਬਦਲ ਨਹੀ ਰਹਿੰਦਾ ਅਤੇ ਨਜ਼ਦੀਕੀ ਸ਼ੈਲਰ ਦੇ ਮਾਲਕ ਝੋਨਾ ਲਗਾਉਣ ਮੌਕੇ ਆਪਣੀ ਮਨਮਰਜ਼ੀ ਕਰਦੇ ਹਨ। ਪਿਛਲੇ 2-3 ਸਾਲ ਤੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਗੁਦਾਮਾਂ ਵਿਚ ਸਟੋਰ ਕੀਤਾ ਚੌਲ ਸਮੇਂ ਸਿਰ ਨਾ ਚੁੱਕਣ ਕਾਰਨ ਸ਼ੈਲਰ ਮਾਲਕਾਂ ਨੂੰ ਮਿਲਿੰਗ ਕੀਤਾ ਚੌਲ ਸਟੋਰ ਕਰਨ ਵਿਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਸਰਕਾਰੀ ਖਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਖਰੀਦ ਕੇ ਨਜ਼ਦੀਕੀ ਸ਼ੈਲਰਾਂ ਵਿਚ ਸਟੋਰ ਤੇ ਮਿਲਿੰਗ ਲਈ ਭੇਜਿਆ ਜਾਂਦਾ ਝੋਨਾ ਅਕਸਰ ਹੀ ਕੁਝ ਸ਼ੈਲਰ ਮਾਲਕ ਵੱਧ ਨਮੀ ਜਾਂ ਬਦਰੰਗ ਦਾਣਿਆ ਦਾ ਬਹਾਨਾ ਬਣਾ ਕੇ ਉਤਰਵਾਉਣ ਤੋਂ ਆਨਾਕਾਨੀ ਕਰਦੇ ਹਨ ਜਿਸ ਤੋਂ ਬਾਅਦ ਜਾਂ ਤਾਂ ਝੋਨੇ ਨਾਲ ਭਰੇ ਟਰੱਕ ਵਾਪਸ ਭੇਜ ਦਿੱਤੇ ਜਾਂਦੇ ਹਨ ਜਾਂ ਆੜ੍ਹਤੀਆਂ ਨਾਲ ਕੁਝ ਲੈਣ - ਦੇਣ ਕਰ ਕੇ ਝੋਨਾ ਉਤਰਵਾਇਆ ਜਾਂਦਾ ਹੈ। ਆੜ੍ਹਤੀਆਂ ਵਲੋਂ ਸ਼ੈਲਰ ਮਾਲਕਾਂ ਨੂੰ ਦਿੱਤੇ ਗਏ ਖਰਚ ਦਾ ਬੋਝ ਆਖਰਕਾਰ ਕਿਸਾਨਾਂ ਨੂੰ ਹੀ ਸਹਿਣਾ ਪੈਂਦਾ ਹੈ। ਇਸ ਤਰ੍ਹਾਂ ਆੜ੍ਹਤੀਆਂ ਅਤੇ ਕਿਸਾਨਾਂ ਦਾ ਜਿੱਥੇ ਆਰਥਿਕ ਸੋਸ਼ਣ ਹੁੰਦਾ ਹੈ ਉਥੇ ਝੋਨੇ ਦੇ ਸੀਜ਼ਨ ਦੌਰਾਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਿਛਲੇ 2-3 ਸਾਲ ਤੋ ਸ਼ੁਰੂ ਹੋਇਆ ਇਹ ਸਿਲਸਿਲਾ ਸਾਲ ਦਰ ਸਾਲ ਵੱਧਦਾ ਹੀ ਜਾ ਰਿਹਾ ਹੈ।