27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਇਕ ਗਰੁੱਪ ਦੀ ਹੋਈ ਮੀਟਿੰਗ

ਤਲਵੰਡੀ ਭਾਈ, 26 ਸਤੰਬਰ (ਰਵਿੰਦਰ ਸਿੰਘ ਬਜਾਜ)- ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਵਿਚ ਚੋਣ ਨੂੰ ਲੈ ਕੇ ਮਾਹੌਲ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਐਸੋਸੀਏਸ਼ਨ ਦੋ ਧੜਿਆਂ ਵਿਚ ਵੰਡੀ ਗਈ ਜਿਸ ਦੇ ਚੱਲਦਿਆਂ ਇਕ ਧੜੇ ਵਲੋਂ ਮੀਟਿੰਗ ਦੌਰਾਨ ਫ਼ੈਸਲਾ ਕਰਦਿਆਂ ਆੜ੍ਹਤੀ ਜਗਨਾਮਇੰਦਰ ਸਿੰਘ ਕੌਂਸਲਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਗਮੋਹਨ ਸਿੰਘ ਨੂੰ ਸੈਕਟਰੀ ਤੇ ਦੇਸ ਰਾਜ ਅਹੂਜਾ ਨੂੰ ਸਰਪ੍ਰਸਤ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 27-09-2026
ਤਲਵੰਡੀ ਭਾਈ, 26 ਸਤੰਬਰ (ਰਵਿੰਦਰ ਸਿੰਘ ਬਜਾਜ)- ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਵਿਚ ਚੋਣ ਨੂੰ ਲੈ ਕੇ ਮਾਹੌਲ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਐਸੋਸੀਏਸ਼ਨ ਦੋ ਧੜਿਆਂ ਵਿਚ ਵੰਡੀ ਗਈ ਜਿਸ ਦੇ ਚੱਲਦਿਆਂ ਇਕ ਧੜੇ ਵਲੋਂ ਮੀਟਿੰਗ ਦੌਰਾਨ ਫ਼ੈਸਲਾ ਕਰਦਿਆਂ ਆੜ੍ਹਤੀ ਜਗਨਾਮਇੰਦਰ ਸਿੰਘ ਕੌਂਸਲਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਗਮੋਹਨ ਸਿੰਘ ਨੂੰ ਸੈਕਟਰੀ ਤੇ ਦੇਸ ਰਾਜ ਅਹੂਜਾ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਆੜ੍ਹਤੀਆ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ। ਨਵ-ਨਿਯੁਕਤ ਪ੍ਰਧਾਨ ਜਗਨਾਮਇੰਦਰ ਸਿੰਘ ਅਤੇ ਸੈਕਟਰੀ ਜਗਮੋਹਨ ਸਿੰਘ ਨੇ ਕਿਹਾ ਕਿ ਉਹ ਆੜ੍ਹਤੀਆ ਭਾਈਚਾਰੇ ਦੇ ਹਿੱਤਾਂ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਅੰਮ੍ਰਿਤਪਾਲ ਛਾਬੜਾ, ਦੇਸ ਰਾਜ ਅਹੂਜਾ, ਸੁਰਿੰਦਰ ਚੌਧਰੀ, ਰੂਪ ਲਾਲ ਵੱਡਾ, ਗੁਰਦੀਪ ਸਿੰਘ ਗਿੱਲ, ਜਗਮੋਹਨ ਸਿੰਘ ਬਰਾੜ, ਅਭੀਨਵ ਗੋਇਲ, ਗੁਰਪ੍ਰੀਤ ਸਿੰਘ, ਨਰੇਸ਼ ਤਾਇਲ, ਅਮਰਜੀਤ ਸਿੰਘ, ਜਸਵੰਤ ਸਿੰਘ ਜੱਸਾ, ਗੁਰਜੀਤ ਸਿੰਘ, ਜਗਜੀਤ ਸਮਰਾ, ਹਰਸ਼ ਕੁਮਾਰ, ਗੁਰਮੀਤ ਸਿੰਘ, ਅੰਮ੍ਰਿਤ ਛਾਬੜਾ, ਸੋਨੂੰ ਛਾਬੜਾ, ਪ੍ਰਦੀਪ ਸਿੰਘ, ਹਰਮਨਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਬਰਾੜ, ਗੁਰਸ਼ਕਤੀ, ਜੀਤਾ, ਰਿਪਨ ਸਿੰਗਲਾ, ਹਰਸ਼ ਕੁਮਾਰ, ਜਸਵੀਰ ਸਿੰਘ ਤੂੰਬੜ ਭੰਨ, ਪ੍ਰਦੀਪ ਕੁਮਾਰ, ਮੋਹਿਤ ਮੋਂਗਾ, ਦੇਵਕੀ ਨੰਦਨ ਗੁਪਤਾ, ਜੈ ਮੰਗਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਵਿਚ ‘ਆਪ’ ਛੱਡ 11 ਪਰਿਵਾਰ ਹੋਏ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ਖੂਨਦਾਨ ਕੈਂਪ
Ad Position 24