26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਓਵਰਲੋਡ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ

ਤਲਵੰਡੀ ਭਾਈ, 26 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਓਵਰ ਲੋਡ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਘੋੜਾ ਟਰਾਲਾ ਦਾ ਡਰਾਈਵਰ ਆਪਣੇ ਟਰਾਲੇ ਨੂੰ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਾ ਹੋਇਆ ਡਿੱਕ ਡੋਲੇ ਖਾਂਦਾ ਜ਼ੀਰਾ ਤੋਂ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਟਾਰਚ ਨਾਲ ਇਸ਼ਾਰੇ ਕਰਕੇ ਘੋੜਾ ਟਰਾਲਾ ਨੰਬਰ ਆਰ.

Ad Position 21
No active advertisement
ਅਜੀਤ ਡੈਸਕ 27-09-2026
ਤਲਵੰਡੀ ਭਾਈ, 26 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਓਵਰ ਲੋਡ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਘੋੜਾ ਟਰਾਲਾ ਦਾ ਡਰਾਈਵਰ ਆਪਣੇ ਟਰਾਲੇ ਨੂੰ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਾ ਹੋਇਆ ਡਿੱਕ ਡੋਲੇ ਖਾਂਦਾ ਜ਼ੀਰਾ ਤੋਂ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਟਾਰਚ ਨਾਲ ਇਸ਼ਾਰੇ ਕਰਕੇ ਘੋੜਾ ਟਰਾਲਾ ਨੰਬਰ ਆਰ.ਜੇ.43ਜੀ.ਏ.-4972 ਟਾਟਾ 5530 ਜਿਸ ’ਤੇ ਮੋਟੀ ਰੇਤ ਟਰਾਲਾ ਦੀ ਬਾਡੀ ਤੋਂ ਉੱਪਰ ਤੱਕ ਲੱਦੀ ਹੋਈ ਸੀ, ਨੂੰ ਸਾਈਡ ’ਤੇ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਟਰਾਲਾ ਡਰਾਈਵਰ ਓਮ ਪ੍ਰਕਾਸ਼ ਪੁੱਤਰ ਭਗਵਾਨਾ ਰਾਮ ਪੁੱਤਰ ਗੰਗਾ ਰਾਮ ਵਾਸੀ ਗੀਰਵਾਰਸਰ (ਗੀਵਾਰਸਰ) ਥਾਣਾ ਸੁਜਾਨਗੜ੍ਹ ਜ਼ਿਲ੍ਹਾ ਚੁਰੂ ਰਾਜਸਥਾਨ ਖ਼ਿਲਾਫ਼ ਸੜਕ ’ਤੇ ਓਵਰ ਲੋਡ ਵਾਹਨ ਚਲਾਉਣ ਤੇ ਸੜਕ ’ਤੇ ਚੱਲ ਰਹੀਆਂ ਗੱਡੀਆਂ ਦੇ ਸਵਾਰਾਂ ਦੀ ਜ਼ਿੰਦਗੀ ਨੂੰ ਖ਼ਤਰੇ ’ਚ ਪਾਉਣ ਦੇ ਦੋਸ਼ਾਂ ਹੇਠ ਆਈ.ਪੀ.ਸੀ. ਅਧੀਨ ਮੁਕੱਦਮਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਅਗਲੀ ਖ਼ਬਰ ਕਿਸਾਨੀ ਤੇ ਵੱਖ-ਵੱਖ ਲੋਕ ਮੁੱਦਿਆਂ ਸੰਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ
Ad Position 24