ਨਸ਼ਾ ਵੇਚਣ ਵਾਲਾ ਤਸਕਰ ਪਿੰਡ ਵਾਸੀਆਂ ਵਲੋਂ ਚਿੱਟੇ ਦੀਆਂ ਪੁੜ੍ਹੀਆਂ ਅਤੇ ਕੰਡੇ ਸਮੇਤ ਕਾਬੂ
ਮਮਦੋਟ, 29 ਸਤੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਹਾਮਦ ਵਿਖੇ ਪਿੰਡ ਵਾਸੀਆਂ ਵਲੋਂ ਪਿੰਡ ਦੇ ਹੀ ਇਕ ਨਸ਼ਾ ਤਸਕਰ ਨੂੰ ਚਿੱਟੇ ਦੀਆਂ ਪੁੜ੍ਹੀਆਂ ਅਤੇ ਕੰਡੇ ਸਮੇਤ ਕਾਬੂ ਕਰਕੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆਂ ਕਿ ਉਨ੍ਹਾਂ ਦੇ ਪਿੰਡ ਦਾ ਹੀ ਇਕ ਵਿਅਕਤੀ ਪਿਛਲੇ ਸਮੇਂ ਤੋਂ ਨਸ਼ੇ ਦੀ ਵਿਕਰੀ ਵਿਚ ਲੱਗਾ ਹੋਇਆ ਸੀ।
ਮਮਦੋਟ, 29 ਸਤੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਹਾਮਦ ਵਿਖੇ ਪਿੰਡ ਵਾਸੀਆਂ ਵਲੋਂ ਪਿੰਡ ਦੇ ਹੀ ਇਕ ਨਸ਼ਾ ਤਸਕਰ ਨੂੰ ਚਿੱਟੇ ਦੀਆਂ ਪੁੜ੍ਹੀਆਂ ਅਤੇ ਕੰਡੇ ਸਮੇਤ ਕਾਬੂ ਕਰਕੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆਂ ਕਿ ਉਨ੍ਹਾਂ ਦੇ ਪਿੰਡ ਦਾ ਹੀ ਇਕ ਵਿਅਕਤੀ ਪਿਛਲੇ ਸਮੇਂ ਤੋਂ ਨਸ਼ੇ ਦੀ ਵਿਕਰੀ ਵਿਚ ਲੱਗਾ ਹੋਇਆ ਸੀ। ਜਿਸਨੂੰ ਪੰਚਾਇਤ ਅਤੇ ਪਿੰਡ ਦੇ ਮੋਹਤਬਾਰਾਂ ਵਲੋਂ ਸਮਝਾ ਕੇ ਨਸ਼ਾ ਤਸਕਰੀ ਬੰਦ ਕਰਨ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ,ਪਰੰਤੂ ਉਹ ਨਹੀਂ ਹਟਿਆ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸਥਾਨਿਕ ਪੁਲਿਸ ਨੂੰ ਵੀ ਸੂਚਿਤ ਕਰਕੇ ਉਨ੍ਹਾਂ ਦੇ ਪਿੰਡ ਵਿਚ ਨਸ਼ੇ ਦੀ ਤਸਕਰੀ ਨੂੰ ਠੱਲ ਪਾਉਣ ਦੀ ਮੰਗ ਕੀਤੀ ਗਈ, ਪਰੰਤੂ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਨ ਆਖਰਕਾਰ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਮੋਰਚਾ ਸੰਭਾਲਦਿਆਂ ਇਸ ਵਿਅਕਤੀ ਨੂੰ ਅੱਜ ਚਿੱਟੇ ਦੀਆਂ ਪੁੜ੍ਹੀਆਂ ਅਤੇ ਕੰਡੇ ਸਮੇਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਪਿੰਡ ਵਾਸੀਆਂ ਸਮੇਤ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਵਿਅਕਤੀ ਖਿਲਾਫ ਕਾਰਵਾਈ ਦੇ ਨਾਲ-ਨਾਲ ਜਿਨ੍ਹਾਂ ਵਿਅਕਤੀਆਂ ਤੋਂ ਇਹ ਚਿੱਟਾ ਲਿਆ ਕੇ ਵੇਚਦਾ ਹੈ। ਉਨ੍ਹਾਂ ਦਾ ਪਤਾ ਕਰਕੇ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕਰਕੇ ਨਸ਼ੇ ਦੀ ਪੂਰੀ ਚੇਨ ਨੂੰ ਤੋੜਨ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜਿਸ ਨਸ਼ਾ ਤਸਕਰ ਨੂੰ ਪਿੰਡ ਵਾਸੀਆਂ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਉਸਨੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਯੁੱਧ ਨਸ਼ਿਆਂ ਵਿਰੁੱਧ ਵਾਲੀ ਟੀ-ਸ਼ਰਟ ਪਾਈ ਹੋਈ ਸੀ।