30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਰਿੰਦਿਆਂ ਦਾ ਫਿਕਰ ਕਰਨ ਵਾਲੇ ਲੇਖਕ ਬਿੱਟੂ ਲਹਿਰੀ ਨਹੀ ਰਹੇ

ਜ਼ੀਰਾ, 29 ਸਤੰਬਰ (ਰਜਨੀਸ਼ ਕਥੂਰੀਆ)- ਬਹੁਤ ਹੀ ਵਿਲੱਖਣ ਲਿਖਤਾਂ ਲਿਖਣ ਵਾਲੇ ਵਾਤਾਵਰਨ ਅਤੇ ਪੰਛੀ ਪ੍ਰੇਮੀ ਬਿੱਟੂ ਲਹਿਰੀ ਪਿਛਲੇ ਦਿਨੀ ਲੀਵਰ ਦੇ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਜੂਝਦਾ ਹੋਇਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਚਰਨ ਸਿੰਘ ਨੂਰਪੁਰ, ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾ, ਮੋਤਾ ਸਿੰਘ ਸਰਾਏ, ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਨਾਮਵਰ ਕਵੀ ਅਸ਼ੋਕ ਆਰਜ਼ੂ ,ਪਰਮਜੀਤ ਬਰਾੜ, ਦਲਜੀਤ ਸਿੰਘ ਨੂਰਪੁਰ, ਅਤੇ ਲੈਕਚਰਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਬਿੱਟੂ ਲਹਿਰੀ ਇਕ ਬਹੁਤ ਹੀ ਜ਼ਹੀਨ ਕਿਸਮ ਦਾ ਲੇਖਕ ਸਾਹਿਤਕਾਰ ਸੀ।

Ad Position 21
No active advertisement
ਅਜੀਤ ਡੈਸਕ 30-09-2026
ਜ਼ੀਰਾ, 29 ਸਤੰਬਰ (ਰਜਨੀਸ਼ ਕਥੂਰੀਆ)- ਬਹੁਤ ਹੀ ਵਿਲੱਖਣ ਲਿਖਤਾਂ ਲਿਖਣ ਵਾਲੇ ਵਾਤਾਵਰਨ ਅਤੇ ਪੰਛੀ ਪ੍ਰੇਮੀ ਬਿੱਟੂ ਲਹਿਰੀ ਪਿਛਲੇ ਦਿਨੀ ਲੀਵਰ ਦੇ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਜੂਝਦਾ ਹੋਇਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਚਰਨ ਸਿੰਘ ਨੂਰਪੁਰ, ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾ, ਮੋਤਾ ਸਿੰਘ ਸਰਾਏ, ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਨਾਮਵਰ ਕਵੀ ਅਸ਼ੋਕ ਆਰਜ਼ੂ ,ਪਰਮਜੀਤ ਬਰਾੜ, ਦਲਜੀਤ ਸਿੰਘ ਨੂਰਪੁਰ, ਅਤੇ ਲੈਕਚਰਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਬਿੱਟੂ ਲਹਿਰੀ ਇਕ ਬਹੁਤ ਹੀ ਜ਼ਹੀਨ ਕਿਸਮ ਦਾ ਲੇਖਕ ਸਾਹਿਤਕਾਰ ਸੀ। ਜਿਸ ਦਾ ਲਿਖਿਆ ਕਿੱਸਾ ‘‘ਜੱਲੇ ਦਾ ਛੱਲਾ’’ ਬੇਹੱਦ ਮਕਬੂਲ ਹੋਇਆ। ਉਸ ਦੀ ਇਸ ਲਿਖਤ ’ਤੇ ‘‘ਜੱਲੇ ਦਾ ਛੱਲਾ’’ ਪੰਜਾਬੀ ਫਿਲਮ ਵੀ ਬਣੀ । ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ’ਚ ਚਾਰ ਕਿਤਾਬਾਂ ਪਾਈਆਂ। ਜਿਨ੍ਹਾਂ ’ਚ ‘ਜੱਲੇ ਦਾ ਛੱਲਾ’ ਅਤੇ ‘ਸਿੱਲੀਆਂ ਹਵਾਵਾਂ’ ਉਹਨਾਂ ਦੀਆਂ ਬਹੁ-ਚਰਚਿਤ ਕਿਤਾਬਾਂ ਹਨ। ਉਸ ਦੇ ਗੀਤਾਂ ਨੂੰ ਪੰਜਾਬੀ ਦੇ ਨਾਮਵਰ ਗਾਇਕ ਸੁਰਿੰਦਰ ਸ਼ਿੰਦਾ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਵੀ ਆਵਾਜ਼ ਦਿੱਤੀ। ਬਿੱਟੂ ਲਹਿਰੀ ਜਿਸ ਦਾ ਅਸਲ ਨਾਮ ਦਰਸ਼ਨ ਲਾਲ ਸੀ । ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫਾਜ਼ਿਲਕਾ ਦਾ ਜੰਮਪਲ ਸੀ ਅਤੇ ਇਸ ਸਮੇਂ ਉਹ ਆਪਣੀ ਪਤਨੀ ਨੀਤੂ ਬਾਲਾ ਅਤੇ ਇਕਲੌਤੀ ਬੇਟੀ ਸਾਰਿਤਾ ਕੰਬੋਜ ਨਾਲ ਪਿੰਡ ਲੱਖੇਵਾਲੀ ਜ਼ਿਲ੍ਹਾ ਮੁਕਤਸਰ ਵਿਖੇ ਰਹਿ ਰਿਹਾ ਸੀ। ਬਿੱਟੂ ਲਹਿਰੀ ਜਿੱਥੇ ਇਕ ਵਧੀਆ ਲੇਖਕ ਸੀ, ਉਥੇ ਉਹ ਇਕ ਪੰਛੀ ਪ੍ਰੇਮੀ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਨੂੰ ਪੰਜਾਬੀ ਸੱਥ ਲਾਂਬੜਾ ਵਲੋਂ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਹਰਚਰਨ ਚੋਹਲਾ, ਮੁਖਤਿਆਰ ਸਿੰਘ ਬਰਾੜ, ਹਰੀ ਦਾਸ ਚੌਹਾਨ, ਸੁਖਰਾਜ ਜੀਰਾ, ਰੱਬੀ ਸ਼ਾਇਰ, ਹੀਰਾ ਲਾਲ ਮਰਖਾਈ, ਪ੍ਰਿਤਪਾਲ ਸਿੰਘ ਮੇਹਰ ਸਿੰਘ ਵਾਲਾ, ਜੀਵਨ ਸਿੰਘ ਹਾਣੀ, ਹਰਭਿੰਦਰ ਸਿੰਘ ਪ੍ਰਧਾਨ ਲਿਖਾਰੀ ਸਭਾ ਪੀਰ ਮੁਹੰਮਦ, ਗੁਰਮੀਤ ਸਿੰਘ ਭੁੱਲਰ, ਗੁਰਮੁਖ ਸਿੰਘ ਪੰਜਾਬ ਲੈਬ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜ਼ੀਰਾ, ਕਾਲਾ ਬੇਰੀ ਵਾਲਾ, ਬਲਜੀਤ ਬਾਦਸ਼ਾਹ ਆਦਿ ਸਾਹਿਤਕਾਰਾਂ ਨੇ ਬਿੱਟੂ ਲਹਿਰੀ ਦੇ ਉਮਰ ਦੀ ਵਾਟ ਨੂੰ ਅਧਵਾਟੇ ਛੱਡ ਕੇ ਤੁਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਪਹੁੰਚੇ ਅਗਲੀ ਖ਼ਬਰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਠੱਗੇ, 1 ਨਾਮਜ਼ਦ
Ad Position 24