ਹਰਪ੍ਰੀਤ ਹੀਰੋ ਨੇ ਫ਼ਤਹਿਗੜ੍ਹ ਸਭਰਾਂ ਤੋਂ ਸ਼ੁਰੂ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ
ਮੱਲਾਂਵਾਲਾ 6 ਅਕਤੂਬਰ (ਬਲਬੀਰ ਸਿੰਘ ਜੋਸਨ )-: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਮੰਗਲਵਾਰ ਨੂੰ ਪਿੰਡ ਫਤਹਿਗੜ੍ਹ ਸਭਰਾਂ ਤੋਂ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੌਰਾਨ ਹੀਰੋ ਨੇ ਘਰ-ਘਰ ਪਹੁੰਚ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਮੱਲਾਂਵਾਲਾ 6 ਅਕਤੂਬਰ (ਬਲਬੀਰ ਸਿੰਘ ਜੋਸਨ )-: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਮੰਗਲਵਾਰ ਨੂੰ ਪਿੰਡ ਫਤਹਿਗੜ੍ਹ ਸਭਰਾਂ ਤੋਂ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੌਰਾਨ ਹੀਰੋ ਨੇ ਘਰ-ਘਰ ਪਹੁੰਚ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸ. ਹੀਰੋ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਰਾਜ-ਪੱਧਰੀ ਮੁਹਿੰਮ ਤਹਿਤ ਪਾਰਟੀ ਵਰਕਰ ਪੰਜਾਬ ਮੰਗਦਾ ਹਿਸਾਬ, ਦੇਣਾ ਪਵੇਗਾ ਜਵਾਬ ਸਿਰਲੇਖ ਵਾਲੇ ਫਾਰਮ ਲੈ ਕੇ ਪਿੰਡ-ਪਿੰਡ ਪਹੁੰਚ ਰਹੇ ਹਨ। ਇਹ ਫਾਰਮ ਵੋਟਰਾਂ ਦਾ ਵੇਰਵਾ ਇਕੱਠਾ ਕਰਦੇ ਹਨ ਅਤੇ ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਵਧਦੇ ਸਰਕਾਰੀ ਕਰਜ਼ੇ ਅਤੇ ਬਿਜਲੀ ਦੇ ਭਾਰੀ ਬਿੱਲਾਂ ਵਰਗੇ ਮੁੱਖ ਮੁੱਦਿਆਂ ’ਤੇ ਉਨ੍ਹਾਂ ਦਾ ਫੈਸਲਾ ਲੈਂਦੇ ਹਨ। ਹੀਰੋ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਇਕੱਠੀ ਕੀਤੀ ਗਈ ਲੋਕਾਂ ਦੀ ਰਾਏ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਦਾ ਮੁੱਖ ਆਧਾਰ ਬਣੇਗੀ। ਇਸ ਮੌਕੇ ਨਛੱਤਰ ਸਿੰਘ ਸੰਧੂ ਪੰਜਾਬ ਡੈਲੀਗੇਟ, ਜਸਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ, ਸਾਰਜ ਸਿੰਘ ਸਰਕਲ ਪ੍ਰਧਾਨ, ਸੰਤੋਖ ਸਿੰਘ, ਬਲਕਾਰ ਸਿੰਘ, ਅਨੋਖ ਸਿੰਘ, ਗੁਰਸੇਵਕ ਸਿੰਘ, ਨਿਰਮਲ ਸਿੰਘ ਮਾਨੋ ਚਾਹਲ, ਸੁਖਦੇਵ ਸਿੰਘ,ਸੁਖਜਿੰਦਰ ਸਿੰਘ, ਗਗਨਦੀਪ ਸਿੰਘ ਬੂਹ ਯੂਥ ਆਗੂ, ਗੁਰਜੰਟ ਸਿੰਘ ਆਦਿ ਹਾਜਰ ਸਨ।