ਇਗਨੂੰ ਨੇ ਦਾਖਲੇ ਦੀ ਆਖਰੀ ਮਿਤੀ ਵਧਾਈ, ਵਿਦਿਆਰਥੀ 13 ਅਕਤੂਬਰ ਤੱਕ ਲੈ ਸਕਦੇ ਹਨ ਦਾਖਲਾ : ਡਾ. ਸੁਖਦੇਵ ਸਿੰਘ
ਜ਼ੀਰਾ, 7 ਅਕਤੂਬਰ (ਰਜਨੀਸ਼ ਕਥੂਰੀਆ)- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਜੁਲਾਈ 2026 ਸੈਸ਼ਨ ਵਿਚ ਨਵੇਂ ਦਾਖਲਿਆਂ ਲਈ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਧਾ ਕੇ 13 ਅਕਤੂਬਰ 2026 ਕਰ ਦਿੱਤੀ ਹੈ। ਯੂਨੀਵਰਸਿਟੀ ਵਲੋਂ ਜਾਰੀ ਤਾਜ਼ਾ ਸੂਚਨਾ ਅਨੁਸਾਰ ਇਹ ਮਿਤੀ ਓ.
ਜ਼ੀਰਾ, 7 ਅਕਤੂਬਰ (ਰਜਨੀਸ਼ ਕਥੂਰੀਆ)- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਜੁਲਾਈ 2026 ਸੈਸ਼ਨ ਵਿਚ ਨਵੇਂ ਦਾਖਲਿਆਂ ਲਈ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਧਾ ਕੇ 13 ਅਕਤੂਬਰ 2026 ਕਰ ਦਿੱਤੀ ਹੈ। ਯੂਨੀਵਰਸਿਟੀ ਵਲੋਂ ਜਾਰੀ ਤਾਜ਼ਾ ਸੂਚਨਾ ਅਨੁਸਾਰ ਇਹ ਮਿਤੀ ਓ.ਡੀ.ਐਲ. ਤੇ ਆਨਲਾਈਨ ਮੋਡ ਦੇ ਨੋਟੀਫਾਈਡ ਪ੍ਰੋਗਰਾਮਾਂ ਲਈ ਲਾਗੂ ਹੋਵੇਗੀ। ਸੰਤ ਕਬੀਰ ਕਾਲਜ ਜ਼ੀਰਾ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਕਿਸੇ ਕਾਰਨ ਕਰਕੇ ਅਜੇ ਤੱਕ ਇਗਨੂ ਵਿਚ ਦਾਖਲਾ ਨਹੀਂ ਲੈ ਸਕੇ। ਉਹ ਇਸ ਮੌਕੇ ਦਾ ਲਾਭ ਲੈਂਦਿਆਂ 13 ਅਕਤੂਬਰ ਤੱਕ ਆਪਣਾ ਆਨਲਾਈਨ ਦਾਖਲਾ ਫਾਰਮ ਜ਼ਰੂਰ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਗਨੂੰ ਰਾਹੀਂ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਵੱਖ-ਵੱਖ ਗ੍ਰੈਜੂਏਸ਼ਨ, ਪੋਸਟ-ਗ੍ਰੈਜੂਏਸ਼ਨ ਤੇ ਹੋਰ ਯੋਗ ਪ੍ਰੋਗਰਾਮਾਂ ਵਿਚ ਦਾਖਲਾ ਲੈ ਸਕਦੇ ਹਨ। ਖਾਸ ਕਰਕੇ ਨੌਕਰੀ-ਪੇਸ਼ਾ ਵਿਅਕਤੀ, ਪਿੰਡਾਂ ਦੇ ਵਿਦਿਆਰਥੀ, ਘਰੇਲੂ ਔਰਤਾਂ ਅਤੇ ਉਹ ਵਿਦਿਆਰਥੀ ਜੋ ਕਿਸੇ ਕਾਰਨ ਰੈਗੂਲਰ ਕਾਲਜ ਨਹੀਂ ਜਾ ਸਕਦੇ, ਉਨਾਂ ਲਈ ਓਪਨ ਐਂਡ ਡਿਸਟੈਂਸ ਲਰਨਿੰਗ (ਓ.ਡੀ.ਐਲ.) ਇਕ ਸੁਵਿਧਾਜਨਕ ਵਿਕਲਪ ਹੈ। ਇਗਨੂੰ ਸੈਂਟਰ ਜ਼ੀਰਾ ਦੇ ਕੋਆਰਡੀਨੇਟਰ ਡਾ. ਵੀਰਪਾਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਖਰੀ ਮਿਤੀ ਦੀ ਉਡੀਕ ਨਾ ਕਰਨ ਤੇ ਸਮੇਂ ਸਿਰ ਰਜਿਸਟ੍ਰੇਸ਼ਨ ਅਤੇ ਦਾਖਲਾ ਪ੍ਰਕਿਰਿਆ ਪੂਰੀ ਕਰਨ। ਉਨ੍ਹਾਂ ਕਿਹਾ ਕਿ 13 ਅਕਤੂਬਰ 2026 ਤੋਂ ਬਾਅਦ ਦਾਖਲੇ ਸਬੰਧੀ ਹੋਰ ਮਿਆਦ ਵਧਾਈ ਜਾਵੇਗੀ ਜਾਂ ਨਹੀਂ, ਇਸ ਬਾਰੇ ਵਿਦਿਆਰਥੀ ਇਗਨੂੰ ਦੀ ਅਧਿਕਾਰਤ ਸੂਚਨਾ ਨੂੰ ਹੀ ਅੰਤਿਮ ਮੰਨਣ।