ਦੇਵ ਸਮਾਜ ਕਾਲਜ ਫਾਰ ਵੁਮੈਨ ’ਚ ‘ਲਾਇਬ੍ਰੇਰੀ ਕਲੀਨਿਕ’ ਦਾ ਵਿਸ਼ੇਸ਼ ਉਪਰਾਲਾ ਕੀਤਾ
ਫ਼ਿਰੋਜ਼ਪੁਰ, 7 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਲ਼ੋਂ ਵਿਦਿਆਰਥਣਾਂ ’ਚ ਪੁਸਤਕਾਂ ਪ੍ਰਤੀ ਸਤਿਕਾਰ, ਜ਼ਿੰਮੇਵਾਰੀ ਤੇ ਸਾਂਭ-ਸੰਭਾਲ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਬਾਬਾ ਜੀ. ਪੀ.
ਫ਼ਿਰੋਜ਼ਪੁਰ, 7 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਲ਼ੋਂ ਵਿਦਿਆਰਥਣਾਂ ’ਚ ਪੁਸਤਕਾਂ ਪ੍ਰਤੀ ਸਤਿਕਾਰ, ਜ਼ਿੰਮੇਵਾਰੀ ਤੇ ਸਾਂਭ-ਸੰਭਾਲ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਬਾਬਾ ਜੀ.ਪੀ.ਵੀ. ਕਨਲ ਆਰਟਸ ਲਾਇਬ੍ਰੇਰੀ ਤੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਸਾਇੰਸ ਲਾਇਬ੍ਰੇਰੀ ਦੇ ਸਟਾਫ਼ ਵਲ਼ੋਂ ‘ਲਾਇਬ੍ਰੇਰੀ ਕਲੀਨਿਕ’ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਪੁਸਤਕਾਂ ਦੀ ਮੁਰੰਮਤ, ਬਹਾਲੀ ਤੇ ਸੁਰੱਖਿਆ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ.ਸੰਗੀਤਾ ਨੇ ਕਿਹਾ ਕਿ ਲਾਇਬ੍ਰੇਰੀ ਦੀਆਂ ਪੁਸਤਕਾਂ ਕਿਸੇ ਵੀ ਸਿੱਖਿਆ ਸੰਸਥਾ ਦਾ ਅਨਮੋਲ ਸਰਮਾਇਆ ਹੁੰਦੀਆਂ ਹਨ। ਇਹ ਸਿਰਫ਼ ਗਿਆਨ ਦਾ ਸਰੋਤ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਗਿਆਨ ਤੇ ਵਿਚਾਰਾਂ ਦਾ ਚਾਨਣ ਮੁਨਾਰਾ ਵੀ ਹਨ। ਗਤੀਵਿਧੀ ਦਾ ਸੰਚਾਲਨ ਲਾਇਬ੍ਰੇਰੀ ਵਿਭਾਗ ਦੀ ਸ਼੍ਰੀਮਤੀ ਅਲਕਾ ਅਤੇ ਗੁਰਜੰਟ ਸਿੰਘ ਵਲ਼ੋਂ ਕੀਤਾ ਗਿਆ। ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਪ੍ਰਧਾਨ ਡਾ.ਅਗਨੀਜ਼ ਢਿੱਲੋਂ, ਸਕੱਤਰ ਐਡਵੋਕੇਟ ਅਜੇ ਕੁਮਾਰ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਾਂਹਵਧੂ ਸੋਚ ਸਦਕਾ ਕਰਵਾਈ ਗਈ ਇਹ ਪਹਿਲਕਦਮੀ ਪੁਸਤਕ ਸੰਭਾਲ ਅਤੇ ਲਾਇਬ੍ਰੇਰੀ ਸਰੋਤਾਂ ਦੀ ਟਿਕਾਊ ਵਰਤੋਂ ਵੱਲ ਇਕ ਸਾਰਥਕ ਕਦਮ ਸਾਬਤ ਹੋਈ।