11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਾਕਸਿੰਗ (ਅੰਡਰ-19) ਵਿਚ ਜਲੰਧਰ ਵਿੰਗ ਦੀ ਟੀਮ ਬਣੀ ਓਵਰਆਲ ਚੈਂਪੀਅਨ ਵੱਖ-ਵੱਖ ਭਾਰ ਵਰਗਾਂ ਦੇ ਜੇਤੂ ਮੁੱਕੇਬਾਜ਼ਾਂ ਨੂੰ ਕੀਤਾ ਗਿਆ ਸਨਮਾਨਿਤ

ਫ਼ਿਰੋਜ਼ਪੁਰ, 10 ਅਕਤੂਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਖੇ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ-19 ਦੇ ਬਾਕਸਿੰਗ ਮੁਕਾਬਲੇ ਬਹੁਤ ਹੀ ਜੋਸ਼ੋ ਖਰੋਸ਼ ਭਰੇ ਮਾਹੌਲ ਵਿਚ ਸਮਾਪਤ ਹੋ ਗਏ। ਰਾਜ ਪੱਧਰੀ ਮੁਕਾਬਲਿਆਂ ਵਿਚ ਜਲੰਧਰ ਵਿੰਗ ਦੀ ਟੀਮ ਨੇ ਸਭ ਤੋਂ ਵੱਧ ਮੈਡਲ ਜਿੱਤ ਕੇ ਓਵਰਆਲ ਟਰਾਫੀ ਆਪਣੇ ਨਾਂਅ ਕੀਤੀ।

Ad Position 21
No active advertisement
ਅਜੀਤ ਡੈਸਕ 11-10-2026
ਫ਼ਿਰੋਜ਼ਪੁਰ, 10 ਅਕਤੂਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਖੇ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ-19 ਦੇ ਬਾਕਸਿੰਗ ਮੁਕਾਬਲੇ ਬਹੁਤ ਹੀ ਜੋਸ਼ੋ ਖਰੋਸ਼ ਭਰੇ ਮਾਹੌਲ ਵਿਚ ਸਮਾਪਤ ਹੋ ਗਏ। ਰਾਜ ਪੱਧਰੀ ਮੁਕਾਬਲਿਆਂ ਵਿਚ ਜਲੰਧਰ ਵਿੰਗ ਦੀ ਟੀਮ ਨੇ ਸਭ ਤੋਂ ਵੱਧ ਮੈਡਲ ਜਿੱਤ ਕੇ ਓਵਰਆਲ ਟਰਾਫੀ ਆਪਣੇ ਨਾਂਅ ਕੀਤੀ। ਮੁਕਾਬਲਿਆਂ ਦੀ ਸ਼ੁਰੂਆਤ ਜਿੱਥੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਨੀਲ ਅਰੋੜਾ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸਤਿੰਦਰ ਸਿੰਘ ਵਲੋਂ ਕਰਵਾਈ ਗਈ ਸੀ ਉੱਥੇ ਸੀ.ਈ.ਓ. ਕੈਂਟ ਬੋਰਡ ਤੇ ਹੋਰ ਵੀ ਕਈ ਅਹਿਮ ਸ਼ਖਸੀਅਤਾਂ ਵਲੋਂ ਬਾਕਸਿੰਗ ਮੁਕਾਬਲਿਆਂ ਦਾ ਆਨੰਦ ਮਾਣਿਆ ਗਿਆ। ਇਸ ਦੌਰਾਨ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਅਤੇ ਬਾਕੀ ਟੀਮ ਵਲੋਂ ਵੀ ਸਮੇਂ-ਸਮੇਂ ’ਤੇ ਹਾਜ਼ਰੀ ਲਗਵਾਈ ਗਈ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਮਨੀਲਾ ਅਰੋੜਾ , ਪ੍ਰਿੰਸੀਪਲ ਆਸ਼ੀ ਸ਼ਰਮਾ, ਡੀ.ਐਮ. ਸਪੋਰਟਸ ਅਕਸ਼, ਕੌਮਾਂਤਰੀ ਬਾਕਸਰ ਲਕਸ਼ਮੀ ,ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਵਲੋਂ ਜੇਤੂ ਖਿਡਾਰੀਆਂ ਨੂੰ ਤਮਗੇ ਪਹਿਨਾਏ ਗਏ । ਇਸ ਮੌਕੇ ਲੈਕਚਰਾਰ ਦਲਬੀਰ ਸਿੰਘ ‘ਨੀਟੂ ਭਲਵਾਨ’, ਸੁਖਚੈਨ ਸਿੰਘ, ਜਸਬੀਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਕੈਂਟ ਬੋਰਡ, ਗੁਰਪ੍ਰੀਤ ਕੌਰ, ਡੀ. ਪੀ. ਈ. ਅਮਨਦੀਪ ਕੌਰ, ਕੋਚ ਰਾਹੁਲ, ਕੁਲਵਿੰਦਰ ਕੌਰ, ਜੁਗਦੀਪ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਨਵਿੰਦਰ ਕੰਬੋਜ, ਗੁਰਸਾਹਿਬ ਸਿੰਘ, ਵਰਿੰਦਰ ਪਾਲ ਸਿੰਘ, ਸੁਨੀਲ ਕੁਮਾਰ ਤੇ ਪੰਜਾਬ ਭਰ ਤੋਂ ਆਏ ਅਧਿਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ’ਚ ਵਿਸ਼ੇਸ਼ ਕੈਂਪ ਲਗਾਇਆ ਅਗਲੀ ਖ਼ਬਰ ਮੱਖੂ ਇਲਾਕੇ ’ਚ ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਚਿੰਤਤ, ਕਾਲਾਬਾਜ਼ਾਰੀ ਰੋਕਣ ਲਈ ਪੁਖ਼ਤਾ ਪ੍ਰਬੰਧਾਂ ਦੀ ਮੰਗ
Ad Position 24