ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ 7 ਰੋਜ਼ਾ ਇੰਟਰਨਸ਼ਿਪ ਦਿਸ਼ਾ-ਨਿਰਦੇਸ਼ ਪ੍ਰੋਗਰਾਮ ਸਮਾਪਤ
ਫ਼ਿਰੋਜ਼ਪੁਰ, 12 ਅਕਤੂਬਰ (ਗੁਰਿੰਦਰ ਸਿੰਘ)- ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਿਰੋਜ਼ਪੁਰ ਵਿਖੇ ਇੰਟਰਨਜ਼ ਲਈ ਕਰਵਾਇਆ ਗਿਆ ਸੱਤ ਰੋਜ਼ਾ ਦਿਸ਼ਾ-ਨਿਰਦੇਸ਼ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਨੈਸ਼ਨਲ ਕਮਿਸ਼ਨ ਫ਼ਾਰ ਇੰਡੀਅਨ ਸਿਸਟਮ ਆਫ਼ ਮੈਡੀਸਨ (ਐੱਨ.
ਫ਼ਿਰੋਜ਼ਪੁਰ, 12 ਅਕਤੂਬਰ (ਗੁਰਿੰਦਰ ਸਿੰਘ)- ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਿਰੋਜ਼ਪੁਰ ਵਿਖੇ ਇੰਟਰਨਜ਼ ਲਈ ਕਰਵਾਇਆ ਗਿਆ ਸੱਤ ਰੋਜ਼ਾ ਦਿਸ਼ਾ-ਨਿਰਦੇਸ਼ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਨੈਸ਼ਨਲ ਕਮਿਸ਼ਨ ਫ਼ਾਰ ਇੰਡੀਅਨ ਸਿਸਟਮ ਆਫ਼ ਮੈਡੀਸਨ (ਐੱਨ.ਸੀ.ਆਈ.ਐੱਸ.ਐੱਮ.) ਵਲੋਂ ਨਿਰਧਾਰਿਤ 42 ਘੰਟਿਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਇੰਟਰਨਜ਼ ਨੂੰ ਭਵਿੱਖ ਦੀਆਂ ਡਾਕਟਰੀ ਜ਼ਿੰਮੇਵਾਰੀਆਂ ਲਈ ਤਿਆਰ ਕਰਨਾ ਤੇ ਉਨ੍ਹਾਂ ਦੇ ਵਿਹਾਰਕ ਗਿਆਨ ਵਿਚ ਵਾਧਾ ਕਰਨਾ ਸੀ। ਸੱਤ ਦਿਨਾਂ ਦੌਰਾਨ ਕਾਲਜ ਦੇ ਕਲੀਨਿਕਲ ਤੇ ਨਾਨ-ਕਲੀਨਿਕਲ ਵਿਭਾਗਾਂ ਦੇ ਅਧਿਆਪਕਾਂ ਨੇ ਇੰਟਰਨਜ਼ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਅਹਿਮ ਜਾਣਕਾਰੀ, ਵਿਹਾਰਕ ਸਿਖਲਾਈ ਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਸਮਾਪਤੀ ਸਮਾਰੋਹ ਮੌਕੇ ਕਾਲਜ ਪ੍ਰਿੰਸੀਪਲ ਡਾ. ਐੱਮ.ਪੀ. ਸਿੰਘ ਨੇ ਇੰਟਰਨਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਟਰਨਸ਼ਿਪ ਡਾਕਟਰੀ ਸਿੱਖਿਆ ਦਾ ਬੇਹੱਦ ਮਹੱਤਵਪੂਰਨ ਪੜਾਅ ਹੈ ਜਿਸ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਸਿਧਾਂਤਕ ਗਿਆਨ ਨੂੰ ਅਮਲੀ ਤਜਰਬੇ ਵਿਚ ਬਦਲਣ ਦਾ ਮੌਕਾ ਮਿਲਦਾ ਹੈ। ਮੈਡੀਕਲ ਸੁਪਰਡੈਂਟ ਡਾ.ਪ੍ਰਵੀਨ ਗੋਇਲ ਨੇ ਵੀ ਇੰਟਰਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।