17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲੇ ਸਾਵਧਾਨ! ਫੂਡ ਸੇਫ਼ਟੀ ਵਿਭਾਗ ਵਲ਼ੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਦੀ ਤਿਆਰੀ

ਫ਼ਿਰੋਜ਼ਪੁਰ, 16 ਅਕਤੂਬਰ (ਕੁਲਬੀਰ ਸਿੰਘ ਸੋਢੀ)- ਤਿਉਹਾਰਾਂ ਦੇ ਸੀਜ਼ਨ ਅਤੇ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਫੂਡ ਸੇਫ਼ਟੀ ਵਿਭਾਗ, ਸਿਹਤ ਵਿਭਾਗ ਫ਼ਿਰੋਜ਼ਪੁਰ ਨੇ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ, ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਕਰਨ ਅਤੇ ਘਟੀਆ ਗੁਣਵੱਤਾ ਵਾਲਾ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਵਿਭਾਗ ਨੇ ਜ਼ਿਲ੍ਹੇ ਦੇ ਸਮੂਹ ਵਪਾਰੀਆਂ, ਹੋਲਸੇਲਰਾਂ, ਸਪਲਾਇਰਾਂ, ਨਿਰਮਾਤਾਵਾਂ, ਮਠਿਆਈ ਵਿਕ੍ਰੇਤਾਵਾਂ, ਬੇਕਰੀ ਮਾਲਕਾਂ, ਢਾਬਾ ਸੰਚਾਲਕਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

Ad Position 21
No active advertisement
ਫੂਡ ਸੇਫ਼ਟੀ ਅਧਿਕਾਰੀ ਅਭਿਨਵ ਖੋਸਲਾ 17-10-2026
ਫ਼ਿਰੋਜ਼ਪੁਰ, 16 ਅਕਤੂਬਰ (ਕੁਲਬੀਰ ਸਿੰਘ ਸੋਢੀ)- ਤਿਉਹਾਰਾਂ ਦੇ ਸੀਜ਼ਨ ਅਤੇ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਫੂਡ ਸੇਫ਼ਟੀ ਵਿਭਾਗ, ਸਿਹਤ ਵਿਭਾਗ ਫ਼ਿਰੋਜ਼ਪੁਰ ਨੇ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ, ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਕਰਨ ਅਤੇ ਘਟੀਆ ਗੁਣਵੱਤਾ ਵਾਲਾ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਵਿਭਾਗ ਨੇ ਜ਼ਿਲ੍ਹੇ ਦੇ ਸਮੂਹ ਵਪਾਰੀਆਂ, ਹੋਲਸੇਲਰਾਂ, ਸਪਲਾਇਰਾਂ, ਨਿਰਮਾਤਾਵਾਂ, ਮਠਿਆਈ ਵਿਕ੍ਰੇਤਾਵਾਂ, ਬੇਕਰੀ ਮਾਲਕਾਂ, ਢਾਬਾ ਸੰਚਾਲਕਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਵਿਭਾਗ ਵਲ਼ੋਂ ਸਪਸ਼ਟ ਕੀਤਾ ਗਿਆ ਹੈ ਕਿ ਖਾਣ-ਪੀਣ ਦੀਆਂ ਵਸਤਾਂ ਵਿਚ ਅਜਿਹੇ ਪਦਾਰਥ ਮਿਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਜਿਨ੍ਹਾਂ ਨਾਲ ਉਨ੍ਹਾਂ ਦੀ ਗੁਣਵੱਤਾ ਪ੍ਰਭਾਵਿਤ ਹੋਵੇ ਜਾਂ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੋਵੇ। ਵਿਭਾਗ ਵਲ਼ੋਂ ਕਿਹਾ ਗਿਆ ਹੈ ਕਿ ਮਿਠਾਈਆਂ, ਬੇਕਰੀ ਉਤਪਾਦਾਂ, ਨਮਕੀਨ ਅਤੇ ਹੋਰ ਖਾਧ ਪਦਾਰਥਾਂ ਵਿਚ ਸਿਰਫ਼ ਮਨਜ਼ੂਰਸ਼ੁਦਾ ਰੰਗ ਹੀ ਨਿਰਧਾਰਿਤ ਹੱਦਾਂ ਅੰਦਰ ਵਰਤੇ ਜਾਣ, ਬਲੀਚਿੰਗ ਏਜੰਟਾਂ, ਕਾਸਟਿਕ ਸੋਡਾ, ਅਮੋਨੀਆ ਤੇ ਹੋਰ ਰਸਾਇਣਿਕ ਪਦਾਰਥਾਂ ਦੀ ਗੈਰ-ਕਾਨੂੰਨੀ ਜਾਂ ਅਣਉੱਚਿਤ ਵਰਤੋਂ ਤੋਂ ਵੀ ਸਖ਼ਤੀ ਨਾਲ ਬਚਣ ਲਈ ਕਿਹਾ ਗਿਆ ਹੈ। ਵਿਭਾਗ ਨੇ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵਸਤੂ ਦਾ ਅਸਲ ਰੰਗ-ਰੂਪ ਬਦਲ ਕੇ ਉਸ ਨੂੰ ਮਹਿੰਗੀ ਵਸਤੂ ਵਜੋਂ ਵੇਚ ਕੇ ਗ੍ਰਾਹਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਪੇਠੇ ਨੂੰ ਰੰਗ ਕੇ ਚੈਰੀ ਦੇ ਨਾਮ ’ਤੇ ਵੇਚਣਾ, ਮੂੰਗਫਲੀ ਨੂੰ ਰੰਗ ਕੇ ਪਿਸਤਾ ਦੱਸਣਾ ਜਾਂ ਮਿਠਾਈਆਂ ’ਤੇ ਸਿਰਫ਼ ਰੰਗ ਲਗਾ ਕੇ ਉਨ੍ਹਾਂ ਨੂੰ ਕੇਸਰ ਵਾਲੀ ਮਿਠਾਈ ਵਜੋਂ ਪੇਸ਼ ਕਰਨਾ ਅਜਿਹੇ ਅਮਲ ਹਨ, ਜਿਨ੍ਹਾਂ ਤੋਂ ਬਚਣਾ ਲਾਜ਼ਮੀ ਹੈ। ਮਿਠਾਈਆਂ ’ਤੇ ਵਰਤੇ ਜਾਣ ਵਾਲੇ ਚਾਂਦੀ ਦੇ ਵਰਕ ਦੀ ਅਸਲ ਗੁਣਵੱਤਾ ਯਕੀਨੀ ਬਣਾਉਣ ਤੇ ਉਸ ਦੀ ਥਾਂ ਐਲੂਮੀਨੀਅਮ ਜਾਂ ਹੋਰ ਗੈਰ-ਮਨਜ਼ੂਰਸ਼ੁਦਾ ਪਦਾਰਥ ਨਾ ਵਰਤਣ ਦੀ ਵੀ ਹਦਾਇਤ ਕੀਤੀ ਗਈ ਹੈ। ਫੂਡ ਸੇਫ਼ਟੀ ਵਿਭਾਗ ਨੇ ਵਿਸ਼ੇਸ਼ ਤੌਰ ’ਤੇ ਹੋਲਸੇਲਰਾਂ, ਡਿਸਟਰੀਬਿਊਟਰਾਂ ਤੇ ਸਪਲਾਇਰਾਂ ਨੂੰ ਕਿਹਾ ਹੈ ਕਿ ਉਹ ਮਿਲਾਵਟੀ, ਨਕਲੀ ਜਾਂ ਘਟੀਆ ਗੁਣਵੱਤਾ ਵਾਲੀਆਂ ਖਾਧ ਵਸਤਾਂ ਦਾ ਭੰਡਾਰਨ ਤੇ ਸਪਲਾਈ ਨਾ ਕਰਨ। ਵਿਭਾਗ ਨੇ ਕਿਹਾ ਕਿ ਆਪਣੇ ਗੋਦਾਮਾਂ ਤੇ ਦੁਕਾਨਾਂ ਵਿਚ ਰੱਖੇ ਸਮਾਨ ਦੀ ਗੁਣਵੱਤਾ, ਲੇਬਲਿੰਗ, ਬਿੱਲਾਂ, ਬੈਚ ਨੰਬਰਾਂ ਤੇ ਸਪਲਾਈ ਦੇ ਸਰੋਤ ਦੀ ਜਾਂਚ ਕਰਨਾ ਯਕੀਨੀ ਬਣਾਇਆ ਜਾਵੇ। ਵਿਭਾਗ ਅਨੁਸਾਰ ਜੇਕਰ ਜਾਂਚ ਦੌਰਾਨ ਕਿਸੇ ਮਿਲਾਵਟੀ ਜਾਂ ਗੈਰ-ਕਾਨੂੰਨੀ ਸਮਾਨ ਦਾ ਸਬੰਧ ਕਿਸੇ ਸਪਲਾਇਰ ਜਾਂ ਹੋਲਸੇਲਰ ਨਾਲ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਵਿਭਾਗ ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਦੁਕਾਨਾਂ, ਗੋਦਾਮਾਂ, ਨਿਰਮਾਣ ਇਕਾਈਆਂ ਤੇ ਹੋਰ ਖਾਧ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ ਤੇ ਲੋੜ ਅਨੁਸਾਰ ਖਾਧ ਪਦਾਰਥਾਂ ਦੇ ਨਮੂਨੇ ਵੀ ਲਏ ਜਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਵਲੋਂ ਗੜੇਮਾਰੀ ਤੇ ਬੇਮੌਸਮੀ ਬਾਰਿਸ਼ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
Ad Position 24