ਹੈਰੋਇਨ ਦਾ ਸੇਵਨ ਕਰਦਾ ਵਿਅਕਤੀ ਪੁਲਿਸ ਵਲੋਂ ਕਾਬੂ
ਤਲਵੰਡੀ ਭਾਈ, 16 ਅਕਤੂਬਰ (ਰਵਿੰਦਰ ਸਿੰਘ ਬਜਾਜ)- ਸਥਾਨਕ ਪੁਲਿਸ ਵਲ਼ੋਂ ਗਸ਼ਤ ਦੌਰਾਨ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ।
ਤਲਵੰਡੀ ਭਾਈ, 16 ਅਕਤੂਬਰ (ਰਵਿੰਦਰ ਸਿੰਘ ਬਜਾਜ)- ਸਥਾਨਕ ਪੁਲਿਸ ਵਲ਼ੋਂ ਗਸ਼ਤ ਦੌਰਾਨ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਮੇਨ ਚੌਕ ਤਲਵੰਡੀ ਭਾਈ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ ਉਰਫ਼ ਸੈਂਟਾ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਵਾਰਡ ਨੰਬਰ 5, ਨੇੜੇ ਕਲਗੀਧਰ ਗੁਰਦੁਆਰਾ, ਤਲਵੰਡੀ ਭਾਈ, ਨੈਸ਼ਨਲ ਹਾਈਵੇਅ-54 ਦੀ ਖਾਲੀ ਪਈ ਪਾਰਕਿੰਗ ਵਿਚ ਬਣੀ ਵਰਕਸ਼ਾਪ ਕੋਲ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਕੋਲੋਂ ਇਕ ਲਾਈਟਰ, ਇਕ ਸਿਲਵਰ ਪੰਨੀ ਤੇ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਬਰਾਮਦ ਕੀਤਾ ਗਿਆ।