17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਮਨਦੀਪ ਹਸਪਤਾਲ ਵਲ਼ੋਂ ਹੱਡੀਆਂ ਤੇ ਜੋੜਾਂ ਦੀ ਜਾਂਚ ਲਈ ਮੁਫ਼ਤ ਸਿਹਤ ਕੈਂਪ

ਫ਼ਿਰੋਜ਼ਪੁਰ,16 ਅਕਤੂਬਰ (ਕੁਲਬੀਰ ਸਿੰਘ ਸੋਢੀ)- ਅਮਨਦੀਪ ਹਸਪਤਾਲ ਵਲ਼ੋਂ ਉਜਾਲਾ ਸਿਗਨਸ ਹਸਪਤਾਲ ਦੇ ਸਹਿਯੋਗ ਨਾਲ ਤੇ ਬਾਬਾ ਸ਼ੇਰ ਸ਼ਾਹ ਵਲੀ ਪੁਲਿਸ ਪਬਲਿਕ ਵੈੱਲਫੇਅਰ ਟਰੱਸਟ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਹੱਡੀਆਂ ਤੇ ਜੋੜਾਂ ਦੀ ਸਿਹਤ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਮਾਹਿਰ ਡਾਕਟਰਾਂ ਤੋਂ ਸਲਾਹ ਲਈ।

Ad Position 21
No active advertisement
ਮੁਫ਼ਤ ਸਿਹਤ ਕੈਂਪ ਦੀ ਸ਼ੁਰੂਆਤ ਕਰਨ ਸਮੇਂ ਹਸਪਤਾਲ ਦੇ ਪ੍ਰਬੰਧਕ, ਡਾਕਟਰ ਤੇ ਬਾਬਾ ਸ਼ੇਰ ਸ਼ਾਹ ਵਲੀ ਪੁਲਿਸ ਪਬਲਿਕ ਵੈੱਲਫੇਅਰ ਟਰੱਸਟ ਦੇ ਅਹੁਦੇਦਾਰ। ਅਜੀਤ ਤਸਵੀਰ 17-10-2026
ਫ਼ਿਰੋਜ਼ਪੁਰ,16 ਅਕਤੂਬਰ (ਕੁਲਬੀਰ ਸਿੰਘ ਸੋਢੀ)- ਅਮਨਦੀਪ ਹਸਪਤਾਲ ਵਲ਼ੋਂ ਉਜਾਲਾ ਸਿਗਨਸ ਹਸਪਤਾਲ ਦੇ ਸਹਿਯੋਗ ਨਾਲ ਤੇ ਬਾਬਾ ਸ਼ੇਰ ਸ਼ਾਹ ਵਲੀ ਪੁਲਿਸ ਪਬਲਿਕ ਵੈੱਲਫੇਅਰ ਟਰੱਸਟ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਹੱਡੀਆਂ ਤੇ ਜੋੜਾਂ ਦੀ ਸਿਹਤ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਮਾਹਿਰ ਡਾਕਟਰਾਂ ਤੋਂ ਸਲਾਹ ਲਈ। ਕੈਂਪ ਦੌਰਾਨ ਮਰੀਜ਼ਾਂ ਨੂੰ ਹੱਡੀਆਂ ਤੇ ਜੋੜਾਂ ਨਾਲ ਸਬੰਧਿਤ ਸਮੱਸਿਆਵਾਂ ਲਈ ਮੁਫ਼ਤ ਓ.ਪੀ.ਡੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਹੱਡੀਆਂ ਵਿਚ ਖਣਿਜਾਂ ਦੀ ਮਾਤਰਾ ਦੀ ਜਾਂਚ ਕਰਨ ਵਾਲਾ ਬੀ.ਐੱਮ.ਡੀ. (ਬੋਨ ਮਿਨਰਲ ਡੈਂਸਿਟੀ) ਟੈੱਸਟ ਵੀ ਬਿਲਕੁਲ ਮੁਫ਼ਤ ਕੀਤਾ ਗਿਆ ਜਿਸ ਦੀ ਆਮ ਕੀਮਤ 2,500 ਰੁਪਏ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਹੱਡੀਆਂ ਦੀ ਕਮਜ਼ੋਰੀ ਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨਾ ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਕੈਂਪ ਦਾ ਉਦਘਾਟਨ ਅਮਨਦੀਪ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ ਤੇ ਬਾਬਾ ਸ਼ੇਰ ਸ਼ਾਹ ਵਲੀ ਪੁਲਿਸ ਪਬਲਿਕ ਵੈੱਲਫੇਅਰ ਟਰੱਸਟ ਦੇ ਅਹੁਦੇਦਾਰਾਂ ਵਲ਼ੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਆਰਥੋਪੀਡਿਕਸ ਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ.ਕਨਿਸ਼ਕ ਕਿਨਰਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਅਮਨਦੀਪ ਹਸਪਤਾਲ ਦੇ ਆਰਥੋਪੀਡਿਕਸ ਵਿਭਾਗ ਦੇ ਚੇਅਰਮੈਨ ਡਾ.ਅਵਤਾਰ ਸਿੰਘ ਨੇ ਕਿਹਾ ਕਿ ਸਿਹਤਮੰਦ ਹੱਡੀਆਂ ਤੇ ਜੋੜ ਵਿਅਕਤੀ ਨੂੰ ਸਰਗਰਮ ਤੇ ਬਿਹਤਰ ਜੀਵਨ ਜਿਊਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ ਅਜਿਹੇ ਕੈਂਪ ਲਗਾਉਣਾ ਮਹੱਤਵਪੂਰਨ ਹੈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ’ਚ ਮੁਢਲੀ ਸਹਾਇਤਾ ਤੇ ਜੀਵਨ-ਰੱਖਿਆ ਹੁਨਰਾਂ ਬਾਰੇ ਵਰਕਸ਼ਾਪ ਅਗਲੀ ਖ਼ਬਰ ਗੁਰਬਾਣੀ ਕੰਠ ਮੁਕਾਬਲੇ ਵਿਚ ਪ੍ਰਭਨੂਰ ਕੌਰ ਨੇ ਹਾਸਿਲ ਕੀਤਾ ਦੂਜਾ ਸਥਾਨ
Ad Position 24