17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡੀ.ਸੀ. ਮਾਡਲ ਸਕੂਲ ਦੀ ‘ਵਿੰਟੇਜ ਗੈਲਰੀ’ ਦਾ ਉਦਘਾਟਨ

ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)- ਡੀ. ਸੀ.

Ad Position 21
No active advertisement
ਵਿੰਟੇਜ ਗੈਲਰੀ ਦਾ ਉਦਘਾਟਨ ਕਰਦੇ ਡੀ.ਸੀ. ਗਰੁੱਪ ਆਫ ਸਕੂਲਜ਼ ਦੇ ਸੀ.ਈ.ਓ. ਡਾ.ਅਨਿਰੁੱਧ ਗੁਪਤਾ ਨਾਲ ਪ੍ਰਿੰਸੀਪਲ ਤੇ ਸਟਾਫ਼ ਮੈਂਬਰ। ਅਜੀਤ ਤਸਵੀਰ 17-10-2026
ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)- ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਨੇ ਆਪਣੇ 80ਵੇਂ ਸਥਾਪਨਾ ਵਰ੍ਹੇ ਵਿਚ ਦਾਖ਼ਲ ਹੁੰਦਿਆਂ ਸਕੂਲ ਦੇ ਸ਼ਾਨਾਮੱਤੇ ਇਤਿਹਾਸ, ਅਹਿਮ ਪ੍ਰਾਪਤੀਆਂ ਤੇ ਯਾਦਗਾਰੀ ਪਲਾਂ ਨੂੰ ਸੰਭਾਲਣ ਦੇ ਉਦੇਸ਼ ਨਾਲ ‘ਵਿੰਟੇਜ ਗੈਲਰੀ’ ਦਾ ਉਦਘਾਟਨ ਕੀਤਾ। ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਅਨਿਰੁੱਧ ਗੁਪਤਾ ਨੇ ਇਸ ਗੈਲਰੀ ਦਾ ਉਦਘਾਟਨ ਕਰਦਿਆਂ ਸੰਸਥਾ ਦੇ 1946 ਤੋਂ ਸ਼ੁਰੂ ਹੋਏ ਸਫ਼ਰ ਤੇ ਸਿੱਖਿਆ ਦੇ ਖੇਤਰ ਵਿਚ ਇਸ ਦੇ ਯੋਗਦਾਨ ਨੂੰ ਯਾਦ ਕੀਤਾ। ਇਹ ਗੈਲਰੀ ਸਕੂਲ ਦੀਆਂ ਅੱਠ ਦਹਾਕਿਆਂ ਦੀਆਂ ਪ੍ਰਾਪਤੀਆਂ, ਇਤਿਹਾਸਕ ਪੜਾਵਾਂ ਤੇ ਯਾਦਗਾਰੀ ਘਟਨਾਵਾਂ ਨੂੰ ਇਕ ਥਾਂ ’ਤੇ ਸਜੋ ਕੇ ਰੱਖਣ ਦੀ ਵਿਲੱਖਣ ਪਹਿਲ ਹੈ। ਸਕੂਲ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਵਿੰਟੇਜ ਗੈਲਰੀ ’ਚ ਸਕੂਲ ਦੇ ਇਤਿਹਾਸ, ਅਹਿਮ ਪ੍ਰਾਪਤੀਆਂ ਤੇ ਯਾਦਗਾਰੀ ਪਲਾਂ ਨੂੰ ਦਰਸਾਇਆ ਗਿਆ ਹੈ। ਇਹ ਸਿਰਫ਼ ਪੁਰਾਣੀਆਂ ਤਸਵੀਰਾਂ ਤੇ ਯਾਦਾਂ ਦਾ ਸੰਗ੍ਰਹਿ ਹੀ ਨਹੀਂ, ਸਗੋਂ ਉਸ ਸੋਚ, ਸਮਰਪਣ ਤੇ ਮਿਹਨਤ ਦੀ ਪ੍ਰਤੀਕ ਹੈ ਜਿਸ ਸਦਕਾ ਸੰਸਥਾ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਾਲ 1946 ਵਿਚ ਸਥਾਪਿਤ ਹੋਏ ਇਸ ਸਕੂਲ ਨੇ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਵਿਚ ਚੰਗੇ ਸੰਸਕਾਰ ਪੈਦਾ ਕਰਨ ਨੂੰ ਵੀ ਤਰਜੀਹ ਦਿੱਤੀ ਹੈ। ਇਸ ਮੌਕੇ ਸਕੂਲ ਵਿਚ ਹਵਨ-ਯੱਗ ਵੀ ਕਰਵਾਇਆ ਗਿਆ। ਸਮਾਗਮ ਦੌਰਾਨ ਡਾਇਰੈਕਟਰ ਬ੍ਰਿਗੇਡੀਅਰ ਨਵਦੀਪ ਮਾਥੁਰ, ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਹੈੱਡਮਿਸਟਰੈੱਸ ਰਿਤਿਕਾ ਸੋਨੀ, ਸੀਨੀਅਰ ਜਨਰਲ ਮੈਨੇਜਰ ਕਰਨਲ ਪਿਊਸ਼ ਬੇਰੀ, ਡਿਪਟੀ ਜਨਰਲ ਮੈਨੇਜਰ (ਆਪ੍ਰੇਸ਼ਨਜ਼) ਅਨੂ ਸ਼ਰਮਾ, ਅਸਿਸਟੈਂਟ ਜਨਰਲ ਮੈਨੇਜਰ (ਇਵੈਂਟਸ) ਹੀਨਾ ਅਰੋੜਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਵਿਖੇ ਦੋ ਰੋਜ਼ਾ ਚੋਣ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਐਡਵੋਕੇਟ ਮਿੰਟੂ ਗਿੱਲ ਵਲੋਂ ਸਵ.ਸ਼ਿੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ
Ad Position 24