21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗਜ਼ਨੀ ਵਾਲਾ ਤੋਂ ਪਸ਼ੂ ਚਰਾਉਣ ਗਿਆ ਵਿਅਕਤੀ ਨਹਿਰ ’ਚ ਡੁੱਬਿਆ

ਮਮਦੋਟ, 20 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਹਿੰਦ ਪਾਕਿ ਸਰਹੱਦ ਦੇ ਨੇੜੇ ਵੱਸੇ ਪਿੰਡ ਗਜ਼ਨੀ ਵਾਲਾ ਉਰਫ਼ ਦੋਨਾਂ ਮੱਤੜ ਦੇ ਘਰੋਂ ਪਸ਼ੂ ਚਰਾਉਣ ਲਈ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (45) ਪੁੱਤਰ ਕੱਕਾ ਸਿੰਘ ਵਾਸੀ ਪਿੰਡ ਗਜ਼ਨੀ ਵਾਲਾ ਦੋਨਾਂ ਮੱਤੜ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 21-10-2026
ਮਮਦੋਟ, 20 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਹਿੰਦ ਪਾਕਿ ਸਰਹੱਦ ਦੇ ਨੇੜੇ ਵੱਸੇ ਪਿੰਡ ਗਜ਼ਨੀ ਵਾਲਾ ਉਰਫ਼ ਦੋਨਾਂ ਮੱਤੜ ਦੇ ਘਰੋਂ ਪਸ਼ੂ ਚਰਾਉਣ ਲਈ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (45) ਪੁੱਤਰ ਕੱਕਾ ਸਿੰਘ ਵਾਸੀ ਪਿੰਡ ਗਜ਼ਨੀ ਵਾਲਾ ਦੋਨਾਂ ਮੱਤੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਖ਼ਸ਼ੀਸ਼ ਸਿੰਘ ਦੇਰ ਸ਼ਾਮ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਪਿੰਡ ਦੇ ਨੇੜਿਓਂ ਲੰਘਦੀ ਨਹਿਰ ਦੇ ਕੰਢੇ ’ਤੇ ਲੈ ਕੇ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਿਲ ਕੇ ਰਾਤ ਤੱਕ ਉਸ ਦੀ ਭਾਲ ਕੀਤੀ, ਪਰ ਬਖ਼ਸ਼ੀਸ਼ ਸਿੰਘ ਦਾ ਕੋਈ ਸੁਰਾਗ ਨਾ ਮਿਲਿਆ। ਆਖੀਰ ਪਰਿਵਾਰਿਕ ਮੈਂਬਰਾਂ ਨੇ ਮੰਗਲਵਾਰ ਸਵੇਰੇ ਦੁਬਾਰਾ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਿੰਡ ਦੇ ਨੇੜੇ ਹੀ ਨਹਿਰ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਭਾਜਪਾ ਐਸ.ਸੀ. ਮੋਰਚਾ ਪੰਜਾਬ ਦੇ ਸੂਬਾ ਸਕੱਤਰ ਨਿਯੁਕਤ ਅਗਲੀ ਖ਼ਬਰ ਮਾਤਾ ਜੱਜਲ ਵਾਲੀ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਵਿਸ਼ਾਲ ਭਗਵਤੀ ਜਾਗਰਣ
Ad Position 24