ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਦੀ ਚੋਣ ’ਤੇ ਜਤਾਈ ਖੁਸ਼ੀ
ਫ਼ਿਰੋਜ਼ਸ਼ਾਹ, 20 ਅਕਤੂਬਰ(ਸਰਬਜੀਤ ਸਿੰਘ ਧਾਲੀਵਾਲ)-ਇਲਾਕੇ ਦੇ ਪ੍ਰਸਿੱਧ ਚਾਵਲ ਉਦਯੋਗਪਤੀ ਅਤੇ ਜੋਸਨ ਗ੍ਰੇਨਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਣਜੀਤ ਸਿੰਘ ਜੋਸਨ ਨੂੰ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦਾ 3 ਸਾਲ ਲਈ ਸਰਬਸੰਮਤੀ ਨਾਲ ਕੌਮੀ ਮੀਤ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ) ਚੁਣੇ ਜਾਣ ’ਤੇ ਸਮੁੱਚੇ ਇਲਾਕੇ ਅਤੇ ਹਰ ਵਰਗ ਦੇ ਲੋਕਾਂ ’ਚ ਵਿਚ ਭਾਰੀ ਉਤਸ਼ਾਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਦੇ ਸਪੁੱਤਰ ਅਤੇ ਬੀ.
ਫ਼ਿਰੋਜ਼ਸ਼ਾਹ, 20 ਅਕਤੂਬਰ(ਸਰਬਜੀਤ ਸਿੰਘ ਧਾਲੀਵਾਲ)-ਇਲਾਕੇ ਦੇ ਪ੍ਰਸਿੱਧ ਚਾਵਲ ਉਦਯੋਗਪਤੀ ਅਤੇ ਜੋਸਨ ਗ੍ਰੇਨਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਣਜੀਤ ਸਿੰਘ ਜੋਸਨ ਨੂੰ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦਾ 3 ਸਾਲ ਲਈ ਸਰਬਸੰਮਤੀ ਨਾਲ ਕੌਮੀ ਮੀਤ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ) ਚੁਣੇ ਜਾਣ ’ਤੇ ਸਮੁੱਚੇ ਇਲਾਕੇ ਅਤੇ ਹਰ ਵਰਗ ਦੇ ਲੋਕਾਂ ’ਚ ਵਿਚ ਭਾਰੀ ਉਤਸ਼ਾਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਦੇ ਸਪੁੱਤਰ ਅਤੇ ਬੀ.ਸੀ. ਵਿੰਗ ਦੇ ਸੂਬਾ ਪੱਧਰੀ ਆਗੂ ਹਰਪ੍ਰੀਤ ਸਿੰਘ ਸ਼ੇਰਖਾਂ ਸਾਬਕਾ ਸਰਪੰਚ ਦੇ ਭਰਾ ਰਣਜੀਤ ਸਿੰਘ ਜੋਸਨ ਦੀ ਇਸ ਵੱਡੀ ਕੌਮੀ ਪ੍ਰਾਪਤੀ ’ਤੇ ਹਲਕੇ ਦੇ ਮੋਹਤਬਰਾਂ ਨੇ ਗਹਿਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਹਲਕੇ ਦੇ ਮੋਹਤਬਰ ਆਗੂਆਂ ਸਤਪਾਲ ਸਿੰਘ ਤਲਵੰਡੀ ਮੈਬਰ ਸ੍ਰੋਮਣੀ ਕਮੇਟੀ, ਜਥੇਦਾਰ ਬਲਵਿੰਦਰ ਸਿੰਘ ਭੰਬਾ ਲੰਡਾ ਮੈਬਰ ਸ੍ਰੋਮਣੀ ਕਮੇਟੀ, ਮਾਸਟਰ ਗੁਰਨਾਮ ਸਿੰਘ ਮਿਸਰੀ ਵਾਲਾ , ਰਛਪਾਲ ਸਿੰਘ ਕਰਮੂਵਾਲਾ,ਬਚਿੱਤਰ ਸਿੰਘ ਮੌਰ ਸਾਬਕਾ ਚੇਅਰਮੈਨ, ਭਗਵਾਨ ਸਿੰਘ ਨੂਰਪੁਰ, ਜੋਗਾ ਸਿੰਘ ਮੁਰਕਵਾਲਾ, ਚਮਕੌਰ ਸਿੰਘ ਟਿੱਬੀ ,ਗੁਰਪ੍ਰੀਤ ਸਿੰਘ ਸੰਧੂ ਆੜ੍ਹਤੀਆ, ਨਿੰਮਾ ਰਮਨਦੀਪ ਸਿੰਘ ਕੁੱਲਗੜ੍ਹੀ, ਸੁਖਜਿੰਦਰ ਸਿੰਘ ਸੰਧੂ , ਕੁਲਦੀਪ ਸਿੰਘ ਗਿੱਲ ਸਰਕਲ ਪ੍ਰਧਾਨ ਫਿਰੋਜ਼ਸ਼ਾਹ, ਸ਼ਿਸ਼ਨਦੀਪ ਸਿੰਘ ਹਲਕਾ ਦਿਹਾਤੀ ਪ੍ਰਧਾਨ ਯੂਥ ਵਿੰਗ, ਬਲਜਿੰਦਰ ਸਿੰਘ ਬੱਬੀ ਫਿਰੋਜ਼ਸ਼ਾਹ, ਰਵਿੰਦਰ ਸਿੰਘ ਇੱਟਾਂ ਵਾਲੀ, ਦੀਦਾਰ ਸਿੰਘ ਸਾਬਕਾ ਸਰਪੰਚ ਕਲਾਸ਼, ਗੁਰਪ੍ਰਰੀਤ ਕਲਾਸ਼, ਲਵਪ੍ਰੀਤ ਗਿੱਲ ਫਿਰੋਜ਼ਸ਼ਾਹ, ਦਸੋਂਧ ਸਿੰਘ ਧਾਲੀਵਾਲ , ਪਰਮਜੀਤ ਸਿੰਘ ਬੱਧਨੀ , ਬਲਦੇਵ ਸਿੰਘ ਉਗੋਕੇ , ਭੋਲਾ ਕਮਗਰ, ਸ਼ਿੰਗਾਰਾ ਸਿੰਘ ਪਿਆਰੇਆਣਾ, ਰੁਪਿੰਦਰ ਸਿੰਘ ਤਲਵੰਡੀ, ਗਗਨ ਹਰਾਜ, ਸਤਵੀਰ ਸਿੰਘ ਮਿਰਜ਼ੇ ਕੇ, ਗੁਰਸੇਵਕ ਸਿੰਘ ਹਰੀਪੁਰਾ, ਕੁਲਦੀਪ ਸਿੰਘ ਮਲਵਾਲ, ਜਸਬੀਰ ਸਿੰਘ ਸ਼ਕੂਰ, ਗੁਰਪ੍ਰਰੀਤ ਸਿੰਘ ਭਾਂਗਰ, ਲਾਲਜੀਤ ਸਿੰਘ ਭਾਂਗਰ, ਬਿੱਟੂ ਵਾੜਾ ਭਾਈ ਸਮੇਤ ਸਮੂਹ ਆੜ੍ਹਤੀਆਂ ਐਸੋਸੀਏਸ਼ਨ, ਵਪਾਰੀ ਵਰਗ ਨੇ ਇਸ ਨਿਯੂਕਤੀ ’ਤੇ ਖੁਸੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਰਣਜੀਤ ਸਿੰਘ ਜੋਸਨ ਦੀ ਇਸ ਉੱਚੇ ਅਹੁਦੇ ’ਤੇ ਨਿਯੁਕਤੀ ਹੋਣ ਨਾਲ ਸਮੁੱਚੇ ਫ਼ਿਰੋਜ਼ਪੁਰ ਜ਼ਿਲ੍ਹੇ ਅਤੇ ਪੰਜਾਬ ਦੇ ਉਦਯੋਗ ਜਗਤ ਦਾ ਮਾਣ ਦੇਸ਼ ਪੱਧਰ ’ਤੇ ਵਧਿਆ ਹੈ। ਉਨ੍ਹਾਂ ਕਿਹਾ ਕਿ ਜੋਸਨ ਪਰਿਵਾਰ ਨੇ ਹਮੇਸ਼ਾ ਇਲਾਕੇ ਦੀ ਤਰੱਕੀ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਨਿਭਾਇਆ ਹੈ, ਅਤੇ ਹੁਣ ਕੌਮੀ ਪੱਧਰ ’ਤੇ ਮਿਲੀ ਇਹ ਜ਼ਿੰਮੇਵਾਰੀ ਪੰਜਾਬ ਦੇ ਚੌਲ ਉਦਯੋਗ, ਸ਼ੈਲਰ ਮਾਲਕਾਂ ਅਤੇ ਨਿਰਯਾਤਕਾਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।