22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਦਰਦਨਾਕ ਮੌਤ

ਜ਼ੀਰਾ, 22 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਨਜ਼ਦੀਕ ਪਿੰਡ ਸੇਖਵਾਂ ਕੋਲ ਨੈਸ਼ਨਲ ਹਾਈਵੇ ਨੰਬਰ 54 ’ਤੇ ਮੋਟਰਸਾਈਕਲ ਅਤੇ ਕਾਰ ਦਰਮਿਆਨ ਹੋਈ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਭਿਸ਼ੇਕ ਧਵਨ ਪੁੱਤਰ ਬਲਰਾਜ ਧਵਨ ਵਾਸੀ ਮੁਹੱਲਾ ਕੰਬੋਆਂ ਜ਼ੀਰਾ ਜੋ ਕਿ ਮਾਰਕੀਟਿੰਗ ਦਾ ਕੰਮ ਕਰਦਾ ਸੀ, ਆਪਣੇ ਮੋਟਰਸਾਈਕਲ ਨੰਬਰ PB 29 Q 4204 ’ ਤੇ ਸਵਾਰ ਹੋ ਕੇ ਕੰਮ ਨਿਬੇੜਨ ਉਪਰੰਤ ਜ਼ੀਰਾ ਵੱਲ ਆ ਰਿਹਾ ਸੀ।

Ad Position 21
No active advertisement
ਹਾਦਸਾਗ੍ਰਸਤ ਮੋਟਰਸਾਈਕਲ ਅਤੇ ਕਾਰ। (ਹਾਸ਼ੀਏ ’ਚ) ਮ੍ਰਿਤਕ ਅਭੀਸ਼ੇਕ ਧਵਨ ਦੀ ਫ਼ਾਈਲ ਫ਼ੋਟੋ। ਤਸਵੀਰਾਂ: ਪ੍ਰਤਾਪ ਸਿੰਘ ਹੀਰਾ 23-10-2026
ਜ਼ੀਰਾ, 22 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਨਜ਼ਦੀਕ ਪਿੰਡ ਸੇਖਵਾਂ ਕੋਲ ਨੈਸ਼ਨਲ ਹਾਈਵੇ ਨੰਬਰ 54 ’ਤੇ ਮੋਟਰਸਾਈਕਲ ਅਤੇ ਕਾਰ ਦਰਮਿਆਨ ਹੋਈ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਭਿਸ਼ੇਕ ਧਵਨ ਪੁੱਤਰ ਬਲਰਾਜ ਧਵਨ ਵਾਸੀ ਮੁਹੱਲਾ ਕੰਬੋਆਂ ਜ਼ੀਰਾ ਜੋ ਕਿ ਮਾਰਕੀਟਿੰਗ ਦਾ ਕੰਮ ਕਰਦਾ ਸੀ, ਆਪਣੇ ਮੋਟਰਸਾਈਕਲ ਨੰਬਰ PB 29 Q 4204 ’ ਤੇ ਸਵਾਰ ਹੋ ਕੇ ਕੰਮ ਨਿਬੇੜਨ ਉਪਰੰਤ ਜ਼ੀਰਾ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਸੇਖਵਾਂ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਕਾਰ ਨੰਬਰ PB 09 AA 6078 ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਅਭਿਸ਼ੇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਕਾਰ ਚਾਲਕ ਵਲੋਂ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਗਰਮ ਹੋ ਜਾਣ ਕਾਰਨ ਥੋੜ੍ਹੀ ਦੂਰੀ ’ਤੇ ਹੀ ਰੁਕ ਗਈ। ਵਰਨਣਯੋਗ ਹੈ ਕਿ ਹਾਦਸੇ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਕਰੀਬ ਇਕ ਘੰਟਾ ਸੜਕ ’ਤੇ ਹੀ ਪਈ ਰਹੀ ਕਿਉਂਕਿ 108 ਐਂਬੂਲੈਂਸਾਂ ਸ਼ਹਿਰ ਤੋਂ ਬਾਹਰ ਹੋਣ ਕਾਰਨ ਸਮੇਂ ਸਿਰ ਮੌਕੇ ’ਤੇ ਨਹੀਂ ਪਹੁੰਚ ਸਕੀਆਂ ਜਿਸ ਕਾਰਨ ਰਾਹਗੀਰਾਂ ਤੇ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਹਾਦਸਾਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰ ਸਵਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਮਿਲੀ ਵੱਡੀ ਸਹੂਲਤ, ਲੈਬੋਰਟਰੀ ਲਈ ਕਰੀਬ 20 ਲੱਖ ਦੀਆਂ ਅਤਿ-ਆਧੁਨਿਕ ਮਸ਼ੀਨਾਂ ਸਾਬਕਾ ਵਿਧਾਇ... ਅਗਲੀ ਖ਼ਬਰ ਤਿਉਹਾਰੀ ਸੀਜ਼ਨ ਦੌਰਾਨ ਫ਼ਿਰੋਜ਼ਪੁਰ ਵਿਖੇ ਸ਼ੱਕੀ ਅੰਜੀਰ ਦਾ ਮਾਮਲਾ ਆਇਆ ਸਾਹਮਣੇ
Ad Position 24