ਇੰਸਪੈਕਟਰ ਖੋਸਲਾ ਦੀ ਅਗਵਾਈ ਵਿਚ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੰਟਰਨੈਸ਼ਨਲ ਹੋਟਲ ਦੀ ਚੈਕਿੰਗ
ਫ਼ਿਰੋਜ਼ਪੁਰ, 23 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਨੂੰ ਸਾਫ਼-ਸੁਥਰਾ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਤੇ ਦਿਨ ਇੰਸਪੈਕਟਰ ਖੋਸਲਾ ਦੀ ਅਗਵਾਈ ਵਿਚ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਫ਼ਿਰੋਜ਼ਪੁਰ ਦੇ ਇੰਟਰਨੈਸ਼ਨਲ ਹੋਟਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਫੂਡ ਸੇਫ਼ਟੀ ਟੀਮ ਨੂੰ ਰਸੋਈ ਘਰ ’ਚ ਕੁੱਝ ਚੰਗੇ ਪ੍ਰਬੰਧ, ਰਸੋਈ ’ਚ ਕੰਮ ਕਰ ਰਹੇ ਕਾਰੀਗਰਾਂ ਨੇ ਸਿਰ ’ਤੇ ਕੈਂਪਾਂ ਅਤੇ ਮੂੰਹ ’ਤੇ ਮਾਸਕ ਪਾਏ ਹੋਏ ਸਨ ਤੇ ਰਸੋਈ ਦੀ ਓਵਰਆਲ ਸਫ਼ਾਈ ਸੰਤੋਸ਼ਜਨਕ ਪਾਈ ਗਈ ਪਰ ਨਾਲ ਹੀ ਟੀਮ ਨੇ ਗੰਭੀਰ ਕਮੀ ਵੀ ਫੜੀ ਗਈ।
ਫ
ਫੂਡ ਸੇਫ਼ਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ। ਅਜੀਤ ਤਸਵੀਰ
24-10-2026
ਫ਼ਿਰੋਜ਼ਪੁਰ, 23 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਨੂੰ ਸਾਫ਼-ਸੁਥਰਾ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਤੇ ਦਿਨ ਇੰਸਪੈਕਟਰ ਖੋਸਲਾ ਦੀ ਅਗਵਾਈ ਵਿਚ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਫ਼ਿਰੋਜ਼ਪੁਰ ਦੇ ਇੰਟਰਨੈਸ਼ਨਲ ਹੋਟਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਫੂਡ ਸੇਫ਼ਟੀ ਟੀਮ ਨੂੰ ਰਸੋਈ ਘਰ ’ਚ ਕੁੱਝ ਚੰਗੇ ਪ੍ਰਬੰਧ, ਰਸੋਈ ’ਚ ਕੰਮ ਕਰ ਰਹੇ ਕਾਰੀਗਰਾਂ ਨੇ ਸਿਰ ’ਤੇ ਕੈਂਪਾਂ ਅਤੇ ਮੂੰਹ ’ਤੇ ਮਾਸਕ ਪਾਏ ਹੋਏ ਸਨ ਤੇ ਰਸੋਈ ਦੀ ਓਵਰਆਲ ਸਫ਼ਾਈ ਸੰਤੋਸ਼ਜਨਕ ਪਾਈ ਗਈ ਪਰ ਨਾਲ ਹੀ ਟੀਮ ਨੇ ਗੰਭੀਰ ਕਮੀ ਵੀ ਫੜੀ ਗਈ। ਦੇਖਣ ਵਿਚ ਆਇਆ ਕਿ ਕੀਟ-ਨਿਯੰਤਰਣ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਰਕੇ ਫ਼ਰਿਜਾਂ ਦੇ ਅੰਦਰ ਛੋਟੇ-ਛੋਟੇ ਕੀੜੇ ਘੁੰਮਦੇ ਪਾਏ ਗਏ, ਜੋ ਕਿ ਫੂਡ ਸੇਫ਼ਟੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ ਤੇ ਇਸ ਨਾਲ ਭੋਜਨ ਦੂਸ਼ਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ’ਤੇ ਵਿਭਾਗ ਨੇ ਹੋਟਲ ਪ੍ਰਬੰਧਕਾਂ ਨੂੰ ਇਕ ਹਫ਼ਤੇ ਦੇ ਅੰਦਰ ਸਾਰੀਆਂ ਕਮੀਆਂ ਦੂਰ ਕਰਕੇ ਪੈਸਟ ਕੰਟਰੋਲ ਦੇ ਪੱਕੇ ਪ੍ਰਬੰਧ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਹੋਟਲ ਮਾਲਕ ਨੇ ਵਿਭਾਗ ਨੂੰ ਭਰੋਸਾ ਦਿੱਤਾ ਕਿ ਇਕ ਹਫ਼ਤੇ ਅੰਦਰ ਸਾਰੇ ਸੁਧਾਰ ਕਰਕੇ ਵਿਭਾਗ ਨੂੰ ਦੁਬਾਰਾ ਜਾਂਚ ਲਈ ਬੁਲਾਇਆ ਜਾਵੇਗਾ। ਫੂਡ ਸੇਫ਼ਟੀ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਹੋਟਲਾਂ, ਰੈਸਟੋਰੈਂਟਾਂ ਤੇ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਸਫ਼ਾਈ, ਸਟੋਰੇਜ ਤੇ ਨਿੱਜੀ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸੁਧਾਰ ਨੋਟਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵਲੋਂ ਇਹ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਲਗਾਤਾਰ ਜਾਰੀ ਰਹੇਗੀ।