24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੰਨਮੈਨ ਤੋਂ ਅਫ਼ੀਮ ਮਿਲਣ ਦੇ ਮਾਮਲੇ ’ਚ ਕੁਲਬੀਰ ਸਿੰਘ ਜ਼ੀਰਾ ਦਾ ਨਾਂਅ ਉਛਾਲਣਾ ‘ਆਪ’ ਦੀ ਸੌੜੀ ਸਿਆਸਤ- ਕਾਂਗਰਸ ਆਗੂ

ਤਲਵੰਡੀ ਭਾਈ, 24 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਗੰਨਮੈਨ ਤੋਂ ਅਫ਼ੀਮ ਫੜ੍ਹੇ ਜਾਣ ਦੇ ਮਾਮਲੇ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਨਾਂਅ ਉਛਾਲਿਆ ਜਾਣਾ ਸੌੜੀ ਸਿਆਸਤ ਪ੍ਰਤੀਕ ਹੈ। ਸੱਤਾਧਾਰੀ ਧਿਰ ਨੇ ਅਜਿਹਾ ਕਰਕੇ ਸਾਜ਼ਿਸ਼ ਤਹਿਤ ਕੁਲਬੀਰ ਸਿੰਘ ਜ਼ੀਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਮੇਸ਼ਾ ਲੋਕ ਮਸਲਿਆਂ ਦੀ ਰਾਜਨੀਤੀ ਕਰਨ ਵਾਲੇ ਕੁਲਬੀਰ ਸਿੰਘ ਜ਼ੀਰਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਪਰਪੱਕ ਹੈ ਤੇ ਅਜਿਹੀਆਂ ਚਾਲਾਂ ਸਫਲ ਨਹੀਂ ਹੋਣਗੀਆਂ।

Ad Position 21
No active advertisement
ਕੰਵਲਪ੍ਰੀਤ ਸਿੰਘ ਗਿੱਲ, ਜਗਸੀਰ ਸਿੰਘ ਖੋਸਾ 25-10-2026
ਤਲਵੰਡੀ ਭਾਈ, 24 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਗੰਨਮੈਨ ਤੋਂ ਅਫ਼ੀਮ ਫੜ੍ਹੇ ਜਾਣ ਦੇ ਮਾਮਲੇ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਨਾਂਅ ਉਛਾਲਿਆ ਜਾਣਾ ਸੌੜੀ ਸਿਆਸਤ ਪ੍ਰਤੀਕ ਹੈ। ਸੱਤਾਧਾਰੀ ਧਿਰ ਨੇ ਅਜਿਹਾ ਕਰਕੇ ਸਾਜ਼ਿਸ਼ ਤਹਿਤ ਕੁਲਬੀਰ ਸਿੰਘ ਜ਼ੀਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਮੇਸ਼ਾ ਲੋਕ ਮਸਲਿਆਂ ਦੀ ਰਾਜਨੀਤੀ ਕਰਨ ਵਾਲੇ ਕੁਲਬੀਰ ਸਿੰਘ ਜ਼ੀਰਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਪਰਪੱਕ ਹੈ ਤੇ ਅਜਿਹੀਆਂ ਚਾਲਾਂ ਸਫਲ ਨਹੀਂ ਹੋਣਗੀਆਂ। ਇਹ ਪ੍ਰਗਟਾਵਾ ਕਾਂਗਰਸ ਬਲਾਕ ਘੱਲ ਖ਼ੁਰਦ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਗਿੱਲ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਖੋਸਾ ਕੋਟ ਕਰੋੜ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੌਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਨਸ਼ਿਆਂ ਨੂੰ ਲੈ ਕੇ ਗੰਭੀਰ ਨਹੀਂ ਰਹੀ, ਜਿਸ ਦੇ ਚੱਲਦਿਆਂ ਸੂਬੇ ਅੰਦਰ ਨਸ਼ਿਆਂ ਦੀ ਸਮੱਸਿਆ ਹੋਰ ਗੰਭੀਰ ਹੋ ਚੁੱਕੀ ਹੈ ਤੇ ਹੁਣ ਚੋਣਾਂ ਸਿਰ ਆਉਣ ਕਾਰਨ ਨਸ਼ਿਆਂ ਦੇ ਮੁੱਦੇ ਨੂੰ ਸਿਆਸੀ ਵਿਰੋਧੀਆਂ ਦੇ ਸਿਰ ਮੜ੍ਹਨ ਦੀਆਂ ਕੋਝੀਆਂ ਚੱਲੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਸੁਰਜੀਤ ਸਿੰਘ ਗਿੱਲ ਪ੍ਰਧਾਨ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਦੀ ਕਿੱਲਤ ਕਾਰਨ ਕਿਸਾਨ ਮਹਿੰਗੀ ਕੀਮਤ ’ਤੇ ਖਾਦ ਖਰੀਦਣ ਲਈ ਮਜਬੂਰ - ਦਵਿੰਦਰ ਸਿੰਘ ਸੇਖੋਂ ਅਗਲੀ ਖ਼ਬਰ ਗੰਨਮੈਨ ਤੋਂ ਅਫ਼ੀਮ ਮਿਲਣ ਦੇ ਮਾਮਲੇ ਦੀ ਤੱਥਾਂ ਦੇ ਆਧਾਰ ’ਤੇ ਹੋਵੇ ਜਾਂਚ, ਕੁਲਬੀਰ ਸਿੰਘ ਜ਼ੀਰਾ ਨੂੰ ਨਿਸ਼ਾਨਾ ਬਣਾਉਣਾ ਗਲ...
Ad Position 24