29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਾਗੀ ਹਸਪਤਾਲ ਮੁੱਦਕੀ ਵਲੋਂ ਸਿਹਤ ਸੇਵਾਵਾਂ ਦਾ ਵਿਸਥਾਰ, ਹੁਣ ਸਰਜਰੀ ਤੇ ਐਂਡੋਸਕੋਪੀ ਦੀ ਸਹੂਲਤ ਵੀ ਉਪਲਬਧ

ਮੁੱਦਕੀ, 29 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਏ ਵਨ ਨਾਗੀ ਹਸਪਤਾਲ ਐਂਡ ਈ. ਐੱਚ.

Ad Position 21
No active advertisement
ਏ ਵਨ ਨਾਗੀ ਹਸਪਤਾਲ ਐਂਡ ਈ. ਐੱਚ. ਰਿਸਰਚ ਸੈਂਟਰ ਮੁੱਦਕੀ ਦਾ ਦ੍ਰਿਸ਼ ਅਤੇ ਡਾ. ਕੁਲਦੀਪ ਸਿੰਘ ਨਾਗੀ। ਤਸਵੀਰ-ਭਾਰਤ ਭੂਸ਼ਨ ਅਗਰਵਾਲ 30-10-2026
ਮੁੱਦਕੀ, 29 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਏ ਵਨ ਨਾਗੀ ਹਸਪਤਾਲ ਐਂਡ ਈ. ਐੱਚ. ਰਿਸਰਚ ਸੈਂਟਰ ਮੁੱਦਕੀ ਵਲੋਂ ਆਪਣੀਆਂ ਸਿਹਤ ਸੇਵਾਵਾਂ ਦਾ ਵਿਸਥਾਰ ਕੀਤਾ ਗਿਆ ਹੈ। ਹਸਪਤਾਲ ਵਿਚ ਹੁਣ ਜਨਰਲ ਤੇ ਲੈਪਰੋਸਕੋਪਿਕ ਸਰਜਰੀ, ਦਿਮਾਗ਼ੀ ਰੋਗਾਂ ਦੇ ਇਲਾਜ, ਨਸ਼ਾ ਛੁਡਾਉਣ ਅਤੇ ਪੇਟ ਦੀਆਂ ਬਿਮਾਰੀਆਂ ਦੀ ਜਾਂਚ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਹਸਪਤਾਲ ਦੇ ਪ੍ਰਬੰਧਕ ਡਾ. ਕੁਲਦੀਪ ਸਿੰਘ ਨਾਗੀ ਨੇ ਦੱਸਿਆ ਕਿ ਸਰਜਰੀ ਦੇ ਮਾਹਿਰ ਡਾ. ਅਨੁਰਾਗ ਅਮੀਨ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਮਰੀਜ਼ਾਂ ਦੀ ਜਾਂਚ ਕਰਨਗੇ, ਜਦਕਿ ਲੋੜ ਅਨੁਸਾਰ ਹਫ਼ਤੇ ਦੇ ਹੋਰਨਾਂ ਦਿਨਾਂ ਵਿਚ ਵੀ ਆਪ੍ਰੇਸ਼ਨ ਕੀਤੇ ਜਾਣਗੇ। ਇਸ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਸਰਜਰੀ ਸੰਬੰਧੀ ਮਾਹਿਰ ਡਾਕਟਰ ਦੀ ਸਲਾਹ ਅਤੇ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿਚ ਜਾਣ ਦੀ ਲੋੜ ਘਟੇਗੀ। ਉਨ੍ਹਾਂ ਦੱਸਿਆ ਕਿ ਦਿਮਾਗ਼ੀ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾ. ਹਨੀਦੀਪ ਜੋਸ਼ੀ ਹਰ ਐਤਵਾਰ ਨੂੰ ਹਸਪਤਾਲ ਵਿਖੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਲਈ ਉਪਲਬਧ ਰਹਿਣਗੇ। ਇਸ ਨਾਲ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਨਸ਼ੇ ਦੀ ਆਦਤ ਤੋਂ ਪੀੜਤ ਵਿਅਕਤੀਆਂ ਨੂੰ ਮਾਹਿਰ ਡਾਕਟਰੀ ਸਲਾਹ ਲੈਣ ਦੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਪੇਟ ਤੇ ਪਾਚਨ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਂਚ ਲਈ ਹਰ ਐਤਵਾਰ ਐਂਡੋਸਕੋਪੀ ਦੀ ਸਹੂਲਤ ਵੀ ਉਪਲਬਧ ਹੋਵੇਗੀ। ਹਸਪਤਾਲ ਪ੍ਰਬੰਧਕਾਂ ਅਨੁਸਾਰ ਇਨ੍ਹਾਂ ਸਹੂਲਤਾਂ ਦਾ ਮੁੱਖ ਮਕਸਦ ਮਰੀਜ਼ਾਂ ਨੂੰ ਆਪਣੇ ਇਲਾਕੇ ਵਿਚ ਹੀ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਡਾ. ਕੁਲਦੀਪ ਸਿੰਘ ਨਾਗੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਡਾ. ਹਰਮੋਹਿਤ ਸਿੰਘ ਨਾਗੀ ਇਸ ਸਮੇਂ ਸਰਜਰੀ ਵਿਚ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਤੇ ਸਿਖਲਾਈ ਹਾਸਿਲ ਕਰ ਰਹੇ ਹਨ। ਆਪਣੀ ਪੜ੍ਹਾਈ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ ਵੀ ਨਾਗੀ ਹਸਪਤਾਲ ਮੁੱਦਕੀ ਵਿਖੇ ਆਪਣੀਆਂ ਸੇਵਾਵਾਂ ਦੇਣਗੇ। ਇਸ ਨਾਲ ਭਵਿੱਖ ’ਚ ਹਸਪਤਾਲ ਦੀਆਂ ਸਰਜੀਕਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਹੈ। ਡਾ. ਨਾਗੀ ਨੇ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੇ ਲੋਕਾਂ ਨੂੰ ਮਿਆਰੀ ਤੇ ਆਧੁਨਿਕ ਸਿਹਤ ਸਹੂਲਤਾਂ ਉਨ੍ਹਾਂ ਦੇ ਨੇੜੇ ਮੁਹੱਈਆ ਕਰਵਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਰਮਿੰਦਰ ਆਂਵਲਾ ਦੇ ਅਕਾਲੀ ਦਲ ਬਾਦਲ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ-ਹੀਰੋ ਅਗਲੀ ਖ਼ਬਰ ਜ਼ਿਲ੍ਹੇ ਭਰ ਦੇ ਮੰਦਰਾਂ ਵਿਚ ਸੁਹਾਗਣ ਮਹਿਲਾਵਾਂ ਨੇ ਰੰਗ ਬਿਰੰਗੇ ਪਹਿਰਾਵਿਆਂ ਨਾਲ ਮਨਾਇਆ ਕਰਵਾ ਚੌਥ
Ad Position 24