02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ-ਨੀਲ ਗਾਂ ਦੀ ਮੌਤ, ਚਾਲਕ ਜ਼ਖ਼ਮੀ

ਬੱਲੂਆਣਾ, 1 ਨਵੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਸੀਤੋ ਗੁੰਨ੍ਹੋਂ ਤੋਂ ਲਗਭਗ 15 ਕਿੱਲੋਮੀਟਰ ਦੂਰ ਲੰਬੀ ਹਲਕੇ ਦੇ ਪਿੰਡ ਭੀਟੀ ਵਾਲਾ ਕੋਲ ਡਬਵਾਲੀ ਅਬੋਹਰ ਨੈਸ਼ਨਲ ਹਾਈਵੇ ਸੜਕ ’ਤੇ ਇਕ ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ ਹੋ ਗਈ। ਜਿਸ ਨਾਲ ਮੋਟਰਸਾਈਕਲ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਗਰਭਵਤੀ ਨੀਲ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 02-11-2026
ਬੱਲੂਆਣਾ, 1 ਨਵੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਸੀਤੋ ਗੁੰਨ੍ਹੋਂ ਤੋਂ ਲਗਭਗ 15 ਕਿੱਲੋਮੀਟਰ ਦੂਰ ਲੰਬੀ ਹਲਕੇ ਦੇ ਪਿੰਡ ਭੀਟੀ ਵਾਲਾ ਕੋਲ ਡਬਵਾਲੀ ਅਬੋਹਰ ਨੈਸ਼ਨਲ ਹਾਈਵੇ ਸੜਕ ’ਤੇ ਇਕ ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ ਹੋ ਗਈ। ਜਿਸ ਨਾਲ ਮੋਟਰਸਾਈਕਲ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਗਰਭਵਤੀ ਨੀਲ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਗੁਰਜੀਵਨ ਸਿੰਘ ਭੀਟੀ ਵਾਲਾ ਨੇ ਅਜੀਤ ਟੀਮ ਨੂੰ ਦਿੱਤੀ ਉਸੇ ਸਮੇਂ ਇਹ ਸੂਚਨਾ ਬਿਸ਼ਨੋਈ ਸਮਾਜ ਅਤੇ ਡੇਰਾ ਪ੍ਰੇਮੀਆਂ ਨੂੰ ਦਿੱਤੀ ਗਈ। ਪਿੰਡ ਹਿੰਮਤਪੁਰਾ ਦੇ ਸਰਪੰਚ ਸੁਸ਼ੀਲ ਕੁਮਾਰ ਕੜਵਾਸਰਾ ਜੋ ਬਿਸ਼ਨੋਈ ਸਮਾਜ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਇਹ ਸੂਚਨਾ ਜੰਗਲੀ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ। ਜਿਸ ’ਤੇ ਅਮਲ ਕਰਦਿਆਂ ਵਿਭਾਗ ਦੀ ਕਰਮਚਾਰੀ ਕੁਲਵਿੰਦਰ ਕੌਰ ਮੌਕੇ ’ਤੇ ਪੁੱਜ ਗਈ ਅਤੇ ਉਸ ਨੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਨਾ ਨਸ਼ਿਆਂ ਦਾ ਸਹਾਰਾ, ਨਾ ਮਿਹਨਤ ਤੋਂ ਪਿੱਛੇ ਹਟਣ ਦਾ ਖ਼ਿਆਲ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਫ਼ਾਜ਼ਿਲਕਾ ’ਤੇ ਮੁੜ ਕਬਜ਼ੇ ਦੀ ਕੋਸ਼ਿਸ਼, ਸਰਕਾਰੀ ਜਾਇਦਾਦ ਦੀ ਭੰਨਤੋੜ ਕਰਕੇ ਪਹੁੰਚਾਇਆ ਨੁਕਸਾਨ ਕਬਜ਼ਾ ਕ...
Ad Position 24