ਰਾਸ਼ਟਰੀ ਏਕਤਾ ਦਿਵਸ ਮੌਕੇ ਪਟੇਲ ਪਾਰਕ ਵਿਖੇ ਕਰਵਾਈ ਗਈ ‘ਰਨ ਫ਼ਾਰ ਯੂਨਿਟੀ’
ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ’ਤੇ ਪਟੇਲ ਪਾਰਕ ਅਬੋਹਰ ਵਿਖੇ ‘ਰਨ ਫ਼ਾਰ ਯੂਨਿਟੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ 100 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਾਸ਼ਟਰੀ ਏਕਤਾ, ਆਪਸੀ ਭਾਈਚਾਰੇ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ।
ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ’ਤੇ ਪਟੇਲ ਪਾਰਕ ਅਬੋਹਰ ਵਿਖੇ ‘ਰਨ ਫ਼ਾਰ ਯੂਨਿਟੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ 100 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਾਸ਼ਟਰੀ ਏਕਤਾ, ਆਪਸੀ ਭਾਈਚਾਰੇ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਸਪੈਸ਼ਲ ਫੋਰਸ ਅਕੈਡਮੀ ਦੇ ਕੋਚ ਸੁਭਾਸ਼ ਬਾਵਾ ਅਤੇ ਨਿਸ਼ੁਲਕ ਯੋਗਾ ਕਲੱਬ ਦੇ ਮੈਂਬਰ ਬਿਸ਼ਨੂੰ ਪੂਨੀਆ ਦੀ ਅਗਵਾਈ ਹੇਠ ਅਕੈਡਮੀ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਦੌੜ ਵਿਚ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ। ਇਸ ਪ੍ਰੋਗਰਾਮ ਵਿਚ ਸ਼ਹੀਦ ਊਧਮ ਸਿੰਘ ਕਲੱਬ ਅਬੋਹਰ, ਮੁਫ਼ਤ ਯੋਗਾ ਕਲੱਬ, ਲਾਫਟਰ ਯੋਗਾ ਕਲੱਬ, ਲਾਇਨਜ਼ ਕਲੱਬ ਅਨਮੋਲ ਅਬੋਹਰ, ਪਟੇਲ ਪਾਰਕ ਸੁਧਾਰ ਸਭਾ ਅਬੋਹਰ ਅਤੇ ਪਟੇਲ ਸ਼ਾਖਾ ਅਬੋਹਰ ਦੇ ਮੈਂਬਰਾਂ ਨੇ ਭਾਗ ਲਿਆ। ਸਾਰੇ ਭਾਗੀਦਾਰਾਂ ਨੇ ਮਿਲ ਕੇ ‘ਰਨ ਫ਼ਾਰ ਯੂਨਿਟੀ’ ਰਾਹੀਂ ਸਮਾਜ ਵਿਚ ਏਕਤਾ, ਆਪਸੀ ਭਾਈਚਾਰੇ, ਸਿੱਖਿਆ, ਸਿਹਤ ਅਤੇ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਜਦੋਂ ਸਮਾਜਿਕ ਸੰਸਥਾਵਾਂ ਅਤੇ ਨੌਜਵਾਨ ਇਕ ਮੰਚ ’ਤੇ ਇਕੱਠੇ ਹੁੰਦੇ ਹਨ ਤਾਂ ਸਮਾਜ ਵਿਚ ਸਕਾਰਾਤਮਿਕ ਬਦਲਾਅ ਦਾ ਨਵਾਂ ਰਾਹ ਖੁੱਲ੍ਹਦਾ ਹੈ।