03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲੁਧਿਆਣਾ ਤੋਂ ਅਕਤੂਬਰ ਮਹੀਨੇ ’ਚ 11 ਪਾਰਸਲ ਵੈਨਾਂ ਦੀ ਲੋਡਿੰਗ

ਫ਼ਿਰੋਜ਼ਪੁਰ, 2 ਨਵੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਅਤੇ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਲੁਧਿਆਣਾ ਪਾਰਸਲ ਦਫ਼ਤਰ ਵਲੋਂ ਅਕਤੂਬਰ 2026 ਦੌਰਾਨ ਕੁੱਲ 11 ਪਾਰਸਲ ਵੈਨਾਂ ਲੋਡ ਕੀਤੀਆਂ ਗਈਆਂ। ਇਨ੍ਹਾਂ ਪਾਰਸਲ ਵੈਨਾਂ ਦੇ ਜ਼ਰੀਏ ਕੁੱਲ 1,812 ਪੈਕੇਜਾਂ ਦੀ ਢੋਆ-ਢੁਆਈ ਕੀਤੀ ਗਈ, ਜਿਨ੍ਹਾਂ ਦਾ ਕੁੱਲ ਵਜ਼ਨ 264 ਟਨ ਰਿਹਾ।

Ad Position 21
No active advertisement
ਅਜੀਤ ਡੈਸਕ 03-11-2026
ਫ਼ਿਰੋਜ਼ਪੁਰ, 2 ਨਵੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਅਤੇ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਲੁਧਿਆਣਾ ਪਾਰਸਲ ਦਫ਼ਤਰ ਵਲੋਂ ਅਕਤੂਬਰ 2026 ਦੌਰਾਨ ਕੁੱਲ 11 ਪਾਰਸਲ ਵੈਨਾਂ ਲੋਡ ਕੀਤੀਆਂ ਗਈਆਂ। ਇਨ੍ਹਾਂ ਪਾਰਸਲ ਵੈਨਾਂ ਦੇ ਜ਼ਰੀਏ ਕੁੱਲ 1,812 ਪੈਕੇਜਾਂ ਦੀ ਢੋਆ-ਢੁਆਈ ਕੀਤੀ ਗਈ, ਜਿਨ੍ਹਾਂ ਦਾ ਕੁੱਲ ਵਜ਼ਨ 264 ਟਨ ਰਿਹਾ। ਇਸ ਢੋਆ-ਢੁਆਈ ਨਾਲ ਰੇਲਵੇ ਨੂੰ 18.37 ਲੱਖ ਦਾ ਭਾੜਾ ਮਾਲੀਆ ਪ੍ਰਾਪਤ ਹੋਇਆ। ਕੁੱਲ ਪਾਰਸਲ ਵੈਨਾਂ ਵਿਚੋਂ 06 ਵੈਨਾਂ ਕੋਲਕਾਤਾ, 02 ਵੈਨਾਂ ਧਨਬਾਦ, 02 ਵੈਨਾਂ ਗੁਹਾਟੀ ਅਤੇ 01 ਵੈਨ ਰਾਏਪੁਰ ਲਈ ਭੇਜੀ ਗਈ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਲੋਂ ਪਾਰਸਲ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਅਤੇ ਵਪਾਰੀਆਂ ਨੂੰ ਰੇਲ ਰਾਹੀਂ ਮਾਲ ਢੋਆ-ਢੁਆਈ ਦੀਆਂ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਦੇ ਇਕ ਵਿਅਕਤੀ ਨੂੰ ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਪੁਲਿਸ ਨੇ ਕੀਤਾ ਐੱਨ.ਡੀ.ਪੀ.ਐੱਸ.... ਅਗਲੀ ਖ਼ਬਰ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਮਾਨ ਦੇ ਮੁਨਾਫ਼ੇ ਤਹਿਤ ਗੋਬਰ ਮੰਡੀ ਤੋਂ ਛੱਤਾ ਬਾਜ਼ਾਰ ਤੱਕ ਦੁਕਾਨਦਾਰਾਂ ਨਾਲ ਰਾਬਤਾ
Ad Position 24