ਫ਼ਿਰੋਜ਼ਪੁਰ ਮੰਡਲ ਵਿਚ ਬ੍ਰਿਕਸ ਟਿਕਾਊ ਜੀਵਨ ਸ਼ੈਲੀ ਹਫ਼ਤਾ-2026 ਦਾ ਆਯੋਜਨ
ਫ਼ਿਰੋਜ਼ਪੁਰ, 2 ਨਵੰਬਰ (ਚਾਵਲਾ)-ਰੇਲਵੇ ਬੋਰਡ ਅਤੇ ਪ੍ਰਧਾਨ ਦਫ਼ਤਰ ਉੱਤਰ ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫ਼ਿਰੋਜ਼ਪੁਰ ਮੰਡਲ ਵਿਚ 7 ਨਵੰਬਰ 2026 ਤੱਕ ਬ੍ਰਿਕਸ ਟਿਕਾਊ ਜੀਵਨ ਸ਼ੈਲੀ ਹਫ਼ਤਾ-2026 ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਫ਼ਿਰੋਜ਼ਪੁਰ, 2 ਨਵੰਬਰ (ਚਾਵਲਾ)-ਰੇਲਵੇ ਬੋਰਡ ਅਤੇ ਪ੍ਰਧਾਨ ਦਫ਼ਤਰ ਉੱਤਰ ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫ਼ਿਰੋਜ਼ਪੁਰ ਮੰਡਲ ਵਿਚ 7 ਨਵੰਬਰ 2026 ਤੱਕ ਬ੍ਰਿਕਸ ਟਿਕਾਊ ਜੀਵਨ ਸ਼ੈਲੀ ਹਫ਼ਤਾ-2026 ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਮੁਹਿੰਮ ਤਹਿਤ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਿਯਮਤ ਯੋਗਾ ਅਤੇ ਸਫ਼ਾਈ ਦਾ ਸੁਨੇਹਾ ਦਿੱਤਾ ਗਿਆ, ਊਰਜਾ ਬਚਤ ਪ੍ਰਤੀ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਰੇਲਵੇ ਸਟੇਸ਼ਨਾਂ, ਦਫ਼ਤਰਾਂ ਅਤੇ ਰੇਲਵੇ ਕਾਲੋਨੀਆਂ ਵਿਚ ਜਾਗਰੂਕਤਾ ਬੈਨਰ ਪ੍ਰਦਰਸ਼ਿਤ ਕੀਤੇ ਗਏ ਅਤੇ ਕਰਮਚਾਰੀਆਂ ਨੂੰ ਲੋੜ ਨਾ ਪੈਣ ’ਤੇ ਬਿਜਲੀ ਦੇ ਉਪਕਰਨ ਅਤੇ ਲਾਈਟਾਂ ਬੰਦ ਰੱਖਣ ਲਈ ਪ੍ਰੇਰਿਤ ਕੀਤਾ ਗਿਆ।