05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ-ਸਹਰਸਾ ਵਿਚਕਾਰ ਚੱਲੇਗੀ ਤਿਉਹਾਰ ਸਪੈਸ਼ਲ ਟਰੇਨ ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਵਲੋਂ ਇਕ-ਇਕ ਗੇੜੇ (1 ਟ੍ਰਿਪ) ਲਈ ਆਰਕਸ਼ਿਤ ਵਿਸ਼ੇਸ਼ ਟਰੇਨ ਚਲਾਉਣ ਦਾ ਐਲਾਨ

ਫ਼ਿਰੋਜ਼ਪੁਰ, 4 ਨਵੰਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਸਹੂਲਤ ਅਤੇ ਭੀੜ-ਭੜੱਕੇ ਨੂੰ ਘੱਟ ਕਰਨ ਲਈ ਉਤਰ ਰੇਲਵੇ (ਫ਼ਿਰੋਜ਼ਪੁਰ ਮੰਡਲ) ਵਲੋਂ ਲੁਧਿਆਣਾ-ਸਹਰਸਾ-ਲੁਧਿਆਣਾ ਵਿਚਕਾਰ ਆਰਕਸ਼ਿਤ ਤਿਉਹਾਰ ਸਪੈਸ਼ਲ ਟਰੇਨ ਚਲਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਟਰੇਨ ਨੰਬਰ 04658 (ਲੁਧਿਆਣਾ ਤੋਂ ਸਹਰਸਾ) ਮਿਤੀ 10 ਨਵੰਬਰ 2026 ਨੂੰ ਲੁਧਿਆਣਾ ਤੋਂ ਸ਼ਾਮ 5:35 ਵਜੇ ਰਵਾਨਾ ਹੋਵੇਗੀ।

Ad Position 21
No active advertisement
ਅਜੀਤ ਡੈਸਕ 05-11-2026
ਫ਼ਿਰੋਜ਼ਪੁਰ, 4 ਨਵੰਬਰ (ਰਾਕੇਸ਼ ਚਾਵਲਾ)-ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਸਹੂਲਤ ਅਤੇ ਭੀੜ-ਭੜੱਕੇ ਨੂੰ ਘੱਟ ਕਰਨ ਲਈ ਉਤਰ ਰੇਲਵੇ (ਫ਼ਿਰੋਜ਼ਪੁਰ ਮੰਡਲ) ਵਲੋਂ ਲੁਧਿਆਣਾ-ਸਹਰਸਾ-ਲੁਧਿਆਣਾ ਵਿਚਕਾਰ ਆਰਕਸ਼ਿਤ ਤਿਉਹਾਰ ਸਪੈਸ਼ਲ ਟਰੇਨ ਚਲਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਟਰੇਨ ਨੰਬਰ 04658 (ਲੁਧਿਆਣਾ ਤੋਂ ਸਹਰਸਾ) ਮਿਤੀ 10 ਨਵੰਬਰ 2026 ਨੂੰ ਲੁਧਿਆਣਾ ਤੋਂ ਸ਼ਾਮ 5:35 ਵਜੇ ਰਵਾਨਾ ਹੋਵੇਗੀ। ਇਹ ਟਰੇਨ 30 ਘੰਟੇ 15 ਮਿੰਟ ਦਾ ਸਫ਼ਰ ਤੈਅ ਕਰਕੇ ਅਗਲੀ ਰਾਤ 11:50 ਵਜੇ ਸਹਰਸਾ ਪਹੁੰਚੇਗੀ। ਵਾਪਸੀ ਵਿਚ ਟਰੇਨ ਨੰਬਰ 04657 (ਸਹਰਸਾ ਤੋਂ ਲੁਧਿਆਣਾ) ਮਿਤੀ 12 ਨਵੰਬਰ 2026 ਨੂੰ ਸਹਰਸਾ ਤੋਂ ਸਵੇਰੇ 3:50 ਵਜੇ ਚੱਲੇਗੀ। ਇਹ ਗੱਡੀ 28 ਘੰਟੇ 45 ਮਿੰਟਾਂ ਬਾਅਦ ਸਵੇਰੇ 8:35 ਵਜੇ ਲੁਧਿਆਣਾ ਪਹੁੰਚੇਗੀ। ਇਹ ਦੋਵੇਂ ਟਰੇਨਾਂ ਸਿਰਫ਼ ਇਕ-ਇਕ ਫੇਰੇ ਲਈ ਹੀ ਚਲਾਈਆਂ ਜਾ ਰਹੀਆਂ ਹਨ। ਯਾਤਰਾ ਦੌਰਾਨ ਇਹ ਸਪੈਸ਼ਲ ਟਰੇਨ ਦੋਵਾਂ ਦਿਸ਼ਾਵਾਂ ਵਿਚ ਢੰਡਾਰੀ ਕਲਾਂ, ਸਰਹਿੰਦ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਬੁੜਵਲ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ ਸਦਰ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੋਰੀ, ਬਛਵਾੜਾ, ਬਰੌਨੀ, ਬੇਗੂਸਰਾਏ, ਖਗੜੀਆ ਅਤੇ ਮਾਨਸੀ ਸਟੇਸ਼ਨਾਂ ’ਤੇ ਰੁਕੇਗੀ। ਉੱਤਰ ਰੇਲਵੇ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਿਉਹਾਰ ਸਪੈਸ਼ਲ ਟਰੇਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਯਾਤਰਾ ਨੂੰ ਸੁਖਦ ਅਤੇ ਆਸਾਨ ਬਣਾਉਣ।
Ad Position 22
No active advertisement
ਪਿਛਲੀ ਖ਼ਬਰ ਮੁੱਦਕੀ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਵਰਕਰ ਇਨਸਾਫ਼ ਰੈਲੀ ਲਈ ਸੰਗਰੂਰ ਰਵਾਨਾ ਅਗਲੀ ਖ਼ਬਰ ਚਿੱਪ ਵਾਲੇ ਬਿਜਲੀ ਮੀਟਰਾਂ ਦੇ ਬਿੱਲਾਂ ਦੀ ਪ੍ਰਿੰਟ ਕਾਪੀ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ
Ad Position 24