ਫ਼ਿਰੋਜ਼ਪੁਰ ਅਦਾਲਤ ਵਲੋਂ ਇਕ ਵਿਧਵਾ ਤੇ ਬੱਚਿਆਂ ਦੇ ਹੱਕ ’ਚ ਫ਼ੈਸਲਾ
ਵਿਧਵਾ ਦੇ ਪਤੀ ਵਲੋਂ ਕੀਤੀ ਗਈ ਸੀ ਖ਼ੁਦਕੁਸ਼ੀ
ਫ਼ਿਰੋਜ਼ਪੁਰ, 9 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਅਦਾਲਤ ਨੇ ਇਕ ਪੁਰਾਣੇ ਚੈੱਕ ਵਾਲੇ ਕੇਸ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਫ਼ਿਰੋਜ਼ਪੁਰ ਅਨੂਪ ਸਿੰਘ ਦੀ ਅਦਾਲਤ ਨੇ ਸੁਣਾਏ ਫ਼ੈਸਲੇ ਵਿਚ ਬਲਦੇਵ ਸਿੰਘ ਵਲੋਂ ਦਾਇਰ ਕੀਤਾ 6,92,690 ਰੁਪਏ ਦੀ ਵਸੂਲੀ ਦਾ ਕੇਸ ਖ਼ਾਰਜ ਕਰ ਦਿੱਤਾ ਹੈ।
ਵ
ਵਕੀਲ ਮੇਹਰ ਸਿੰਘ ਮੱਲ।
10-11-2026
ਫ਼ਿਰੋਜ਼ਪੁਰ, 9 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਅਦਾਲਤ ਨੇ ਇਕ ਪੁਰਾਣੇ ਚੈੱਕ ਵਾਲੇ ਕੇਸ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਫ਼ਿਰੋਜ਼ਪੁਰ ਅਨੂਪ ਸਿੰਘ ਦੀ ਅਦਾਲਤ ਨੇ ਸੁਣਾਏ ਫ਼ੈਸਲੇ ਵਿਚ ਬਲਦੇਵ ਸਿੰਘ ਵਲੋਂ ਦਾਇਰ ਕੀਤਾ 6,92,690 ਰੁਪਏ ਦੀ ਵਸੂਲੀ ਦਾ ਕੇਸ ਖ਼ਾਰਜ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਾਰਥੀ ਬਲਦੇਵ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਬੱਗੇ ਕੇ ਖ਼ੁਰਦ ਫ਼ਿਰੋਜ਼ਪੁਰ ਨੇ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਉੱਤਰਵਾਦੀ ਜਗਦੀਪ ਸਿੰਘ (ਮ੍ਰਿਤਕ) ਨੇ ਦਸੰਬਰ 2018 ਵਿਚ ਉਸ ਤੋਂ 6,13,000 ਰੁਪਏ ਦਾ ਦੋਸਤਾਨਾ ਕਰਜ਼ਾ ਲਿਆ ਸੀ। ਇਸ ਬਦਲੇ ਜਗਦੀਪ ਸਿੰਘ ਨੇ 15 ਨਵੰਬਰ 2019 ਦਾ 6,13,000 ਰੁਪਏ ਦਾ ਚੈੱਕ ਨੰਬਰ 598070 ਸਟੇਟ ਬੈਂਕ ਆਫ਼ ਇੰਡੀਆ ਫ਼ਿਰੋਜ਼ਪੁਰ ਸਿਟੀ ਦਾ ਦਿੱਤਾ ਸੀ। ਪ੍ਰਾਰਥੀ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਚੈੱਕ ਬੈਂਕ ਵਿਚ ਲਗਾਉਣ ’ਤੇ 24 ਜਨਵਰੀ 2020 ਨੂੰ ਬਾਊਂਸ ਹੋ ਗਿਆ। ਇਸ ਲਈ ਉਸ ਨੇ ਮੂਲ ਰਕਮ 6,13,000 ਰੁਪਏ ਨਾਲ 79,690 ਰੁਪਏ ਵਿਆਜ ਮਿਲਾ ਕੇ ਕੁੱਲ 6,92,690 ਰੁਪਏ ਦੀ ਮੰਗ ਕੀਤੀ ਹੈ ਜਦ ਕਿ ਜਗਦੀਪ ਸਿੰਘ ਦੀ 1 ਦਸੰਬਰ 2019 ਨੂੰ ਮੌਤ ਹੋ ਗਈ ਸੀ, ਇਸ ਲਈ ਕੇਸ ਉਸ ਦੀ ਪਤਨੀ ਰਜਿੰਦਰ ਕੌਰ, ਬੇਟੀ ਅਮਨੀਤ ਕੌਰ, ਬੇਟਾ ਵਿਸ਼ਵਜੀਤ ਸਿੰਘ ਅਤੇ ਮਾਂ ਜਸਵਿੰਦਰ ਕੌਰ ਖ਼ਿਲਾਫ਼ ਚਲਾਇਆ ਗਿਆ। ਮਾਮਲੇ ਵਿਚ ਵਕੀਲ ਮੇਹਰ ਸਿੰਘ ਮੱਲ ਰਾਹੀਂ ਉੱਤਰਵਾਦੀ ਵਿਧਵਾ ਰਜਿੰਦਰ ਕੌਰ ਅਤੇ ਪਰਿਵਾਰ ਵਲੋਂ ਕਿਹਾ ਗਿਆ ਕਿ ਜਗਦੀਪ ਸਿੰਘ ਨੇ ਕਦੇ ਕੋਈ ਕਰਜ਼ਾ ਨਹੀਂ ਲਿਆ ਸੀ। ਉਹ ਸਿਰਫ਼ ਬਲਦੇਵ ਸਿੰਘ ਦੀ ਕਮਿਸ਼ਨ ਏਜੰਸੀ ਦੀ ਦੁਕਾਨ ’ਤੇ ਫ਼ਸਲ ਵੇਚਦਾ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਕਮਿਸ਼ਨ ਏਜੰਟ ਹੋਣ ਕਰਕੇ ਬਲਦੇਵ ਸਿੰਘ ਕੋਲ ਜਗਦੀਪ ਸਿੰਘ ਦੇ ਦਸਤਖ਼ਤ ਕੀਤੇ ਖਾਲੀ ਚੈੱਕ ਅਤੇ ਕਾਗ਼ਜ਼ ਸਨ, ਜਿਨ੍ਹਾਂ ਦੀ ਦੁਰਵਰਤੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ ਨੇ ਆਪਣੀ ਵੀਡਿਉ ਬਣਾ ਖ਼ੁਦਕੁਸ਼ੀ ਕੀਤੀ ਸੀ। ਚਲੇ ਕੇਸ ਵਿਚ ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਅਦਾਲਤ ਨੇ ਮ੍ਰਿਤਕ ਦੀ ਵਿਧਵਾ ਅਤੇ ਹੋਰ ਵਾਰਸਾਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ।