21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਰਕਾਰੀ ਹਾਈ ਸਕੂਲ ਸੀ਼ਹਾਂਪਾੜੀ ਵਿਚ 2 ਰੋਜ਼ਾ ਖੇਡ ਮੇਲਾ ਕਰਵਾਇਆ

ਜ਼ੀਰਾ, 21 ਨਵੰਬਰ (ਰਜਨੀਸ਼ ਕਥੂਰੀਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20-21 ਨਵੰਬਰ ਨੂੰ ਸਰਕਾਰੀ ਹਾਈ ਸਕੂਲ ਸ਼ੀਹਾਂਪਾੜੀ ਵਿਖੇ 2 ਰੋਜ਼ਾ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਜੂਨੀਅਰ ਅਤੇ ਸੀਨੀਅਰ ਵਰਗ ਵਿਚ 100 ਮੀਟਰ,200 ਮੀਟਰ,400 ਮੀਟਰ ਅਤੇ 400 ਮੀਟਰ ਰੀਲੇਅ ਦੌੜਾਂ ਕਰਵਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 22-11-2026
ਜ਼ੀਰਾ, 21 ਨਵੰਬਰ (ਰਜਨੀਸ਼ ਕਥੂਰੀਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20-21 ਨਵੰਬਰ ਨੂੰ ਸਰਕਾਰੀ ਹਾਈ ਸਕੂਲ ਸ਼ੀਹਾਂਪਾੜੀ ਵਿਖੇ 2 ਰੋਜ਼ਾ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਜੂਨੀਅਰ ਅਤੇ ਸੀਨੀਅਰ ਵਰਗ ਵਿਚ 100 ਮੀਟਰ,200 ਮੀਟਰ,400 ਮੀਟਰ ਅਤੇ 400 ਮੀਟਰ ਰੀਲੇਅ ਦੌੜਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਅਥਲੈਟਿਕਸ ਵਿਚ ਲੰਬੀ ਛਾਲ, ਸਾ਼ਟ ਪੁੱਟ ਅਤੇ ਬੈਡਮਿੰਟਨ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਖੇਡਾਂ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਓਵਰ ਆਲ ਟਰਾਫੀ ਡੇਜ਼ੀ ਹਾਊਸ ਨੇ ਜਿੱਤੀ, ਲਿਲੀ ਹਾਊਸ ਦੂਸਰੇ ਸਥਾਨ ਤੇ ਰਿਹਾ। ਜੂਨੀਅਰ ਵਰਗ ਵਿਚ ਬੈਸਟ ਐਥਲੀਟ ਲਿਲੀ ਹਾਊਸ ਦੇ ਜਸਕੀਰਤ ਕੌਰ ਅਤੇ ਦਿਲਰਾਜਦੀਪ ਸਿੰਘ ਬਣੇ। ਸੀਨੀਅਰ ਵਰਗ ਵਿੱਚ ਹੁਸਨਦੀਪ ਸਿੰਘ ਰੋਜ਼ ਹਾਊਸ ਅਤੇ ਮਨਦੀਪ ਕੌਰ ਡੇਜ਼ੀ ਹਾਊਸ ਬੈਸਟ ਅਥਲੀਟ ਚੁਣੇ ਗਏ। ਮੁੱਖ ਮਹਿਮਾਨ,ਸੇਵਾਮੁਕਤ ਮੁੱਖ ਅਧਿਆਪਕ ਸੁਰਜੀਤ ਸਿੰਘ ਸੇਵਾਮੁਕਤ ਅਧਿਆਪਕ ਗੁਰਮੇਲ ਸਿੰਘ, ਰਾਮ ਕੁਮਾਰ, ਐਸ.ਐਮ.ਸੀ.ਚੇਅਰਮੈਨ ਮੈਡਮ ਦਲਜੀਤ ਕੌਰ ਅਤੇ ਉਪ ਚੇਅਰਮੈਨ ਸੁਖਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਵੰਡ ਕੇ ਸਨਮਾਨਿਤ ਕੀਤਾ।ਮੁੱਖ ਅਧਿਆਪਕ ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੀ ਮਹੱਤਵਤਾ ਬਾਰੇ ਦੱਸਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਸਟਾਫ ਰਾਜਬੀਰ ਸਿੰਘ, ਸਤਨਾਮ ਸਿੰਘ, ਮੈਡਮ ਕੁਲਦੀਪ ਕੌਰ, ਮਹਿਤਾਬ ਸਿੰਘ, ਮੈਡਮ ਹਰਮਨਪ੍ਰੀਤ ਕੌਰ, ਮੈਡਮ ਰੁਪਿੰਦਰ ਕੌਰ, ਅਮਿਤ ਕੁਮਾਰ, ਪ੍ਰਭਜੋਤ ਕੌਰ, ਗੁਰਜੀਤ ਸਿੰਘ ਅਤੇ ਗੁਰਮੀਤ ਕੌਰ ਨੇ ਅਹਿਮ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਕੋਚ ਸਵਰਨ ਸਿੰਘ ਨੇ ਕਿੱਕ ਬਾਕਸਿੰਗ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਅਗਲੀ ਖ਼ਬਰ ਬਹਿਕ ਗੁੱਜਰਾਂ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24