ਕੈਂਟਰ ਚਾਲਕ ਦੀ ਲਾਪਰਵਾਹੀ ਨੇ ਸੇਬ ਵਪਾਰੀ ਨੂੰ ਬਣਾਇਆ ਅਪੰਗ, ਹਾਦਸੇ ’ਚ ਕੱਟਣੀ ਪਈ ਖੱਬੀ ਬਾਂਹ
ਫ਼ਿਰੋਜ਼ਪੁਰ, 28 ਨਵੰਬਰ (ਗੁਰਿੰਦਰ ਸਿੰਘ)-ਸੜਕ ’ਤੇ ਖੜ੍ਹੀ ਟਰਾਲੀ ਨਾਲ ਕੈਂਟਰ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿਚ ਜੰਮੂ ਕਸ਼ਮੀਰ ਦਾ ਇਕ ਸੇਬ ਵਪਾਰੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਉਸ ਦੀ ਖੱਬੀ ਬਾਂਹ ’ਤੇ ਇੰਨੀ ਗੰਭੀਰ ਸੱਟ ਲੱਗੀ ਕਿ ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੀ ਬਾਂਹ ਕੱਟਣੀ ਪਈ।
ਫ਼ਿਰੋਜ਼ਪੁਰ, 28 ਨਵੰਬਰ (ਗੁਰਿੰਦਰ ਸਿੰਘ)-ਸੜਕ ’ਤੇ ਖੜ੍ਹੀ ਟਰਾਲੀ ਨਾਲ ਕੈਂਟਰ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿਚ ਜੰਮੂ ਕਸ਼ਮੀਰ ਦਾ ਇਕ ਸੇਬ ਵਪਾਰੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਉਸ ਦੀ ਖੱਬੀ ਬਾਂਹ ’ਤੇ ਇੰਨੀ ਗੰਭੀਰ ਸੱਟ ਲੱਗੀ ਕਿ ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੀ ਬਾਂਹ ਕੱਟਣੀ ਪਈ। ਇਸ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਵਿਚ ਸੇਬਾਂ ਦਾ ਕਾਰੋਬਾਰ ਕਰਦਾ ਹੈ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਸੇਬ ਵੇਚਣ ਲਈ ਆਉਂਦਾ ਰਹਿੰਦਾ ਹੈ। ਉਸ ਨੇ 9 ਅਕਤੂਬਰ ਨੂੰ ਸੇਬਾਂ ਦੀ ਢੋਆ-ਢੁਆਈ ਲਈ ਸਵਰਾਜ ਕੈਂਟਰ ਨੰਬਰ ਜੇ ਕੇ-14-ਜੀ-4565 ਕਿਰਾਏ ’ਤੇ ਲਿਆ ਸੀ ਅਤੇ ਉਸ ਵਿਚ ਸੇਬ ਲੱਦ ਕੇ ਪੰਜਾਬ ਵੱਲ ਰਵਾਨਾ ਹੋਇਆ ਸੀ। ਕੈਂਟਰ ਨੂੰ ਉਂਕਾਰ ਸਿੰਘ ਪੁੱਤਰ ਧਨੀ ਰਾਮ ਵਾਸੀ ਜਖਨੂ, ਜ਼ਿਲ੍ਹਾ ਊਧਮਪੁਰ, ਜੰਮੂ-ਕਸ਼ਮੀਰ ਚਲਾ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ 10 ਅਕਤੂਬਰ ਨੂੰ ਰਾਤ ਕਰੀਬ 2 ਵਜੇ (ਬਾਕੀ ਸਫ਼ਾ 10 ’ਤੇ)