28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

140 ਰੁਪਏ ਦੀ ਲਾਟਰੀ ਕਾਪੀ ਨੇ ਬਦਲੀ ਦੋ ਸਕੇ ਭਰਾਵਾਂ ਦੀ ਕਿਸਮਤ, ਮੱਲਾਂਵਾਲਾ ਦੇ ਗਿੱਲ ਲਾਟਰੀ ਸਟਾਲ ਤੋਂ ਨਿਕਲਿਆ 1 ਲੱਖ ਰੁਪਏ ਦਾ ਇਨਾਮ

ਮੱਲਾਂਵਾਲਾ, 28 ਨਵੰਬਰ (ਬਲਬੀਰ ਸਿੰਘ ਜੋਸਨ)-ਕਿਸਮਤ ਕਦੋਂ ਕਿਸੇ ’ਤੇ ਮਿਹਰਬਾਨ ਹੋ ਜਾਵੇ, ਇਸ ਦਾ ਕੋਈ ਪਤਾ ਨਹੀਂ ਹੁੰਦਾ। ਕਈ ਵਾਰ ਸਿਰਫ਼ 140 ਰੁਪਏ ਦੀ ਛੋਟੀ ਜਿਹੀ ਖ਼ਰੀਦਦਾਰੀ ਵੀ ਵੱਡੀ ਖ਼ੁਸ਼ੀ ਦਾ ਕਾਰਨ ਬਣ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 29-11-2026
ਮੱਲਾਂਵਾਲਾ, 28 ਨਵੰਬਰ (ਬਲਬੀਰ ਸਿੰਘ ਜੋਸਨ)-ਕਿਸਮਤ ਕਦੋਂ ਕਿਸੇ ’ਤੇ ਮਿਹਰਬਾਨ ਹੋ ਜਾਵੇ, ਇਸ ਦਾ ਕੋਈ ਪਤਾ ਨਹੀਂ ਹੁੰਦਾ। ਕਈ ਵਾਰ ਸਿਰਫ਼ 140 ਰੁਪਏ ਦੀ ਛੋਟੀ ਜਿਹੀ ਖ਼ਰੀਦਦਾਰੀ ਵੀ ਵੱਡੀ ਖ਼ੁਸ਼ੀ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਖ਼ੁਸ਼ੀ ਭਰਿਆ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਅੰਸ਼ ਅਤੇ ਵੰਸ਼ ਦੀ ਕਿਸਮਤ ਚਮਕ ਉੱਠੀ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਵਲੋਂ ਇਹ ਲਾਟਰੀ ਕਾਪੀ ਮੱਲਾਂਵਾਲਾ ਖ਼ਾਸ ਸਥਿਤ ਗਿੱਲ ਲਾਟਰੀ ਸਟਾਲ ਤੋਂ ਖਰੀਦੀ ਗਈ ਸੀ। ਇਹ ਸਟਾਲ ਫ਼ਿਰੋਜ਼ਪੁਰ ਦੀ ਮਸ਼ਹੂਰ ਐੱਨ.ਕੇ. ਏਜੰਸੀ ਦਾ ਅਧਿਕਾਰਤ ਰਿਟੇਲਰ ਕਾਊਂਟਰ ਹੈ। ਲਾਟਰੀ ਦਾ ਨਤੀਜਾ ਆਉਣ ’ਤੇ ਜਿਵੇਂ ਹੀ ਦੋਵਾਂ ਭਰਾਵਾਂ ਦੇ ਨਾਮ ਇਕ ਲੱਖ ਰੁਪਏ ਦਾ ਇਨਾਮ ਨਿਕਲਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਨਾਮ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਦੋਵੇਂ ਭਰਾਵਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਗਿੱਲ ਲਾਟਰੀ ਸਟਾਲ ਮੱਲਾਂਵਾਲਾ ਖ਼ਾਸ ਦੇ ਵਿਕਰੇਤਾ ਗੁਰਦੇਵ ਸਿੰਘ ਗਿੱਲ ਵਲੋਂ ਦੋਵੇਂ ਜੇਤੂ ਭਰਾਵਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਇਸ ਜਿੱਤ ਦੀ ਮੁਬਾਰਕਬਾਦ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਦੀ ਭਲਾਈ ਕਮੇਟੀ ਨਾਲ ਹੋਈ ਦੂਜੀ ਮੀਟਿੰਗ, ਮੰਗਾਂ ਦੇ ਹੱਲ ਦੀ ਬੱਝੀ ਆਸ ਅਗਲੀ ਖ਼ਬਰ ਲੋਕ ਸਭਾ ਮੈਂਬਰ ਮੀਤ ਹੇਅਰ ਵਲੋਂ ਪਿੰਡ ਝਲੂਰ ਦੇ ਸਰਕਾਰੀ ਸਕੂਲ ਵਿਚ ਐੱਨ.ਐੱਸ.ਕਿਊ.ਐੱਫ. ਲੈਬ ਲੋਕ ਅਰਪਣ
Ad Position 24