23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਇਕ ਸਾਲ ਪਹਿਲਾਂ ਤੋਂ ਲਟਕਦੀ ਸੰਗਤ-ਗੁਰਥੜੀ ਿਲੰਕ ਸੜਕ ਨਾ ਬਣਨ ਤੋਂ ਪਿੰਡ ਵਾਸੀ ਤੇ ਰਾਹਗੀਰ ਔਖੇ

Ad Position 21
No active advertisement
ਅਜੀਤ ਡੈਸਕ 07-01-2026

ਸੰਗਤ ਮੰਡੀ, 6 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸੰਗਤ-ਗੁਰਥੜੀ ਿਲੰਕ ਸੜਕ 'ਤੇ ਪਿਛਲੇ ਇਕ ਸਾਲ ਪਹਿਲਾਂ ਪਾਇਆ ਮੋਟਾ ਪੱਥਰ ਰਾਹਗੀਰਾਂ ਅਤੇ ਪਿੰਡ ਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ, ਪ੍ਰੰਤੂ ਇਸ ਦੇ ਪੂਰਾ ਹੋਣ ਦੀਆਂ ਉਮੀਦਾਂ ਅਜੇ ਵੀ ਧੁੰਦਲੀਆਂ ਜਾਪਦੀਆਂ ਹਨ | ਪਿੰਡ ਗੁਰਥੜੀ ਦੇ ਸਰਪੰਚ ਕਾਲਾ ਸਿੰਘ, ਸਾਬਕਾ ਸਰਪੰਚ ਧਰਮਪਾਲ ਸਿੰਘ, ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧੀਰਾ ਸਿੰਘ ਖਾਲਸਾ, ਰਾਜਿੰਦਰ ਸਿੰਘ ਦੋਧੀ, ਬਿੰਦਰ ਸਿੰਘ ਅਤੇ ਦੀਦਾਰ ਸਿੰਘ ਨੇ ਦੱਸਿਆ ਕਿ ਪਿੰਡ ਗੁਰਥੜੀ ਨੂੰ ਸੰਗਤ ਮੰਡੀ ਨਾਲ ਮਿਲਾਉਣ ਵਾਲੀ ਇਸ ਮੁੱਖ ਸੜਕ 'ਤੇ ਪਿਛਲੇ ਇਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਮੋਟਾ ਪੱਥਰ ਪਾ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਚੜ੍ਹ ਸਕਿਆ | ਉਨ੍ਹਾਂ ਦੱਸਿਆ ਕਿ ਸੜਕ 'ਤੇ ਪਾਇਆ ਮੋਟਾ ਪੱਥਰ ਹੁਣ ਥਾਂ-ਥਾਂ ਤੋਂ ਉੱਖੜ ਚੁੱਕਾ ਹੈ, ਇਸ ਕਾਰਨ ਜਿਥੇ ਰਾਹਗੀਰਾਂ ਦੇ ਵਹੀਕਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਇਸ ਸੜਕ 'ਤੋਂ ਪੈਦਲ ਚੱਲਣਾ ਵੀ ਔਖਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਸੰਗਤ ਇੰਡੇਨ ਗੈਸ ਕੰਪਨੀ ਦਾ ਸਟੋਰ, ਕਾਟਨ ਮਿੱਲਾਂ, ਲੜਕੀਆਂ ਦਾ ਕਾਲਜ, ਸਕੂਲ, ਸੈਲਰ ਅਤੇ ਇਟਾਂ ਦੇ ਭੱਠੇ ਹੋਣ ਦੇ ਬਾਵਜੂਦ ਵੀ ਇਸ ਸੜਕ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਜਲਦੀ ਤਿਆਰ ਕੀਤੀ ਜਾਵੇ | ਇਸ ਬਾਰੇ ਸੜਕ ਬਨਾਉਣ ਵਾਲੀ ਜੀ.ਬੀ.ਐਲ. ਕੰਸਟ੍ਰਕਸ਼ਨਜ਼ ਕੰਪਨੀ ਦੇ ਠੇਕੇਦਾਰ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਜਦੋਂ ਉਨ੍ਹਾਂ ਦੀ ਕੰਪਨੀ ਵੱਲੋਂ ਸੜਕ ਬਣਾਉਣ ਲਈ ਮੋਟਾ ਪੱਥਰ ਪਾਇਆ ਗਿਆ ਸੀ ਉਸ ਸਮੇਂ ਭਾਰਤ ਮਾਲਾ ਸੜਕ ਤਿਆਰ ਕਰਨ ਵਾਲੀ ਕੰਪਨੀ ਦਾ ਪਲਾਂਟ ਇਸ ਸੜਕ 'ਤੇ ਲੱਗਿਆ ਹੋਇਆ ਸੀ, ਜਿਸ ਦੇ ਚੱਲਦੇ ਟਿੱਪਰਾਂ ਕਾਰਨ ਉਨ੍ਹਾਂ ਦੀ ਕੰਪਨੀ ਵੱਲੋਂ ਪਾਏ ਪੱਥਰ ਦਾ ਨੁਕਸਾਨ ਹੋ ਗਿਆ, ਜਿਸ ਬਾਰੇ ਜੀ.ਬੀ.ਐਲ. ਕੰਸਟ੍ਰਕਸ਼ਨਜ਼ ਕੰਪਨੀ ਵੱਲੋਂ ਲਿਖਤੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਹੋਈ ਹੈ, ਇਸ ਦਾ ਨਿਪਟਾਰਾ ਅਜੇ ਤੱਕ ਨਾ ਹੋਣ ਕਾਰਨ ਸੜਕ ਦਾ ਮਾਮਲਾ ਲਟਕਿਆ ਹੋਇਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਨਵੰਬਰ 2025 ਤੋਂ ਮਾਰਚ 2026 ਤੱਕ ਪੰਜਾਬ ਦੀ ਕਿਸੇ ਵੀ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦੀ ਪਾਬੰਦੀ ਲਗਾਈ ਹੋਈ ਹੈ, ਜਿਸ ਕਾਰਨ ਹੁਣ ਮਾਮਲੇ ਦੇ ਨਿਪਟਾਰੇ ਤੋਂ ਬਾਅਦ ਹੀ ਸੜਕ 'ਤੇ ਪ੍ਰੀਮਿਕਸ ਦਾ ਕੰਮ ਮਾਰਚ ਤੋਂ ਬਾਅਦ ਹੀ ਹੋਣਾ ਸੰਭਵ ਹੋ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ : ਜ਼ਿਲ੍ਹਾ ਤੇ ਸੈਸ਼ਨ ਜੱਜ ਅਗਲੀ ਖ਼ਬਰ ਲੋਕ ਮੋਰਚਾ ਪੰਜਾਬ ਵਲੋਂ ਪਿੰਡ ਕੋਟਗੁਰੂ ਦੇ ਕਿਸਾਨਾਂ ਮਜ਼ਦੂਰਾਂ ਨਾਲ ਮੀਟਿੰਗ
Ad Position 24