ਲਹਿਰਾ ਮੁਹੱਬਤ, 6 ਜਨਵਰੀ (ਸੁਖਪਾਲ ਸਿੰਘ ਸੁੱਖੀ)-ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਹਿਰਾ ਧੂਰਕੋਟ ਤੋਂ ਬਲਾਕ ਸੰਮਤੀ ਜ਼ੋਨ ਦੇ ਜੇਤੂ ਉਮੀਦਵਾਰ ਅਜ਼ਮੇਰ ਸਿੰਘ ਗਿੱਲ ਦਾ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸਿਰੋਪਾਓ ਸਹਿਤ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਰਾਜਪਾਲ ਸਿੰਘ ਸਾਬਕਾ ਸਰਪੰਚ ਲਹਿਰਾ ਧੂਰਕੋਟ, ਪਰਮਿੰਦਰ ਗਾਂਧੀ ਸਾਬਕਾ ਪੰਚ, ਲਵਪ੍ਰੀਤ ਸਿੰਘ ਨੰਬਰਦਾਰ, ਅਮਰੀਕ ਸਿੰੰਘ ਸਾਬਕਾ ਸਰਪੰਚ, ਨਨਿੰਦਰ ਨਿੰਦਾ, ਪਾਲਾ ਸਿੰਘ, ਤਰਸੇਮ ਸਿੰਘ ਸਾਬਕਾ ਪੰਚ, ਰੂਪ ਸਿੰਘ, ਜਗਦੀਪ ਸਿੰਘ, ਸੁਖਜੀਤ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਬਲਵੰਤ ਸਿੰਘ, ਰੋਜ਼ੀ ਕੌਰ ਇਸਤਰੀ ਵਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜੋਗਿੰਦਰ ਸਿੰਘ ਸਾਬਕਾ ਪੰਚ, ਜਸਵੰਤ ਕੌਰ ਸਾਬਕਾ ਪੰਚ, ਅਮਰਿੰਦਰ ਸਿੰਘ ਲੱਕੀ, ਮਲਕੀਤ ਸਿੰਘ ਗਣੀ, ਜੋਗਿੰਦਰ ਕੌਰ ਸਾਬਕਾ ਪੰਚ, ਲਵਪ੍ਰੀਤ ਕੌਰ ਸਾਬਕਾ ਪੰਚ, ਸੇਵਕ ਸਿੰਘ ਸਾਬਕਾ ਪੰਚ, ਗੁਰਤੇਜ਼ ਸਿੰਘ ਗਿੱਲ ਸਾਬਕਾ ਪੁਲਿਸ ਮੁਲਾਜ਼ਮ, ਮਾਸਟਰ ਰਾਜਿੰਦਰ ਸਿੰਘ, ਪ੍ਰੀਤਮ ਸਿੰਘ ਸਾਬਕਾ ਸਰਪੰਚ ਲਹਿਰਾ ਸੌਂਧਾ, ਹਰਮੇਲ ਸਿੰਘ ਸਾਬਕਾ ਸਰਪੰਚ, ਸੁਖਾ ਸਿੰਘ ਸਾਬਕਾ ਪੰਚ, ਰਾਜਾ ਸਿੰਘ, ਜਗਤਾਰ ਸਿੰਘ ਸੈਕਟਰੀ ਹਾਜਰ ਸਨ |