ਮਹਿਰਾਜ, 6 ਜਨਵਰੀ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਵਿਖੇ ਐਸ. ਬੀ. ਆਈ. ਬ੍ਰਾਂਚ ਮੈਨੇਜਰ ਨੌਰਗ ਲਾਲ ਅਤੇ ਉਨ੍ਹਾਂ ਦੀ ਧਰਮਪਤਨੀ ਸੋਨੂੰ ਦੀ ਉਸਾਰੂ ਸੋਚ ਸਦਕੇ ਨਾਲ ਨਗਰ ਵਾਸੀਆਂ ਅਤੇ ਸੇਵਾ ਵੈਲੇਅਰ ਸੁਸਾਇਟੀ ਮਹਿਰਾਜ ਦੇ ਸਹਿਯੋਗ ਨਾਲ ਸਰੀਰ ਦਾਨ, ਅੰਗ ਦਾਨ ਅਤੇ ਨੇਤਰ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ | ਇਸ ਮੌਕੇ ਮੈਨੇਜਰ ਨੌਰਗ ਲਾਲ ਨੇ ਕਿਹਾ ਕਿ ਸੰਸਾਰ ਵਿਚ ਸਰੀਰ ਦਾਨ, ਅੰਗ ਦਾਨ ਅਤੇ ਨੇਤਰ ਦਾਨ ਤੋਂ ਵੱਡਾ ਕੋਈ ਦਾਨ ਨਹੀਂ | ਉਨ੍ਹਾਂ ਕਿਹਾ ਕਿ ਮੌਤ ਜੀਵਨ ਦੀ ਸੱਚਾਈ ਹੈ ਅਤੇ ਜੇ ਮੌਤ ਤੋਂ ਬਾਅਦ ਸਾਡਾ ਸਰੀਰ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕੇ ਤਾਂ ਇਹ ਮਨੁੱਖਤਾ ਲਈ ਵੱਡੀ ਸੇਵਾ ਹੈ | ਨੰਦੀ ਗਊਸ਼ਾਲਾ ਦੇ ਸੇਵਾਦਾਰ ਸੰਤ ਅਕਾਸ਼ ਮੁੰਨੀ , ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਉੱਘੇ ਮੱਛੀ ਪਾਲਣ ਰਾਜਵੀਰ ਸਿੰਘ ਰਾਜਾ, ਹਰਪਾਲ ਸਿੰਘ (ਪੰਜਾਬ ਪੁਲਿਸ), ਇੰਸਪੈਕਟਰ ਸੁਖਵਿੰਦਰ ਸਿੰਘ ਸਿੱਧੂ, ਸੇਵਾ ਮੁਕਤ ਸਬ ਇੰਸਪੈਕਟਰ ਅਮਰਜੀਤ ਕੌਰ, ਸਰਪੰਚ ਸੁਖਵੀਰ ਕੌਰ ਮਾਇਸਰਖਾਨਾ, ਚੇਅਰਮੈਨ ਰਜਿੰਦਰ ਸਿੰਘ ਬਾਹੀਆ ਆਦਿ ਨੇ ਕਿਹਾ ਕਿ ਮਨੁੱਖ ਨੂੰ ਜਿਊਾਦੇ ਜੀ ਖੂਨ ਦਾਨ ਅਤੇ ਮੌਤ ਉਪਰੰਤ ਸਰੀਰ, ਅੰਗ ਅਤੇ ਨੇਤਰ ਦਾਨ ਕਰਨੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਨੂੰ ਨਵਾਂ ਜੀਵਨ ਮਿਲ ਸਕੇ | ਇਸ ਮੌਕੇ ਅਧਿਆਪਕ ਹਰਦੇਵ ਸਿੰਘ ਸਰਾ, ਸਮਾਜ ਸੇਵੀ ਅਮਰਦੀਪ ਸਿੰਘ ਅਮਨਾ ਤੇ ਮਨਵੀਰ ਸਿੰਘ ਮੰਨਾ, ਮਨਦੀਪ ਸਿੰਘ ਆਦਿ ਹਾਜ਼ਰ ਸਨ |