22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੁਪਰੀਮ ਕੋਰਟ ਵਲੋਂ ਆਰ.ਐਮ.ਪੀ. ਡਾਕਟਰਾਂ ਖ਼ਿਲਾਫ਼ ਆਏ ਫ਼ੈਸਲੇ ਸੰਬੰਧੀ ਮੈਡੀਕਲ ਪ੍ਰੈਕਟੀਸ਼ਨਰ ਨੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਬਠਿੰਡਾ, 26 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਬਲਾਕ ਬਠਿੰਡਾ ਦੀ ਮਹੀਨੇਵਾਰ ਮੀਟਿੰਗ ਡਾਕਟਰ ਹੋਮ ਧੋਬੀਆਣਾ ਰੋਡ ਸਥਿਤ ਦਫ਼ਤਰ ਵਿਖੇ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਜਗਸੀਰ ਸ਼ਰਮਾ ਵਲੋਂ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਮੌਕੇ ਡਾਕਟਰ ਵਿਸ਼ਵਜੀਤ ਦੀ ਧਰਮ ਪਤਨੀ ਦੀ ਮੌਤ ਅਤੇ ਡਾਕਟਰ ਆਸ਼ਾ ਗੋਇਲ ਦੇ ਸਹੁਰੇ ਦੀ ਹੋਈ ਮੌਤ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੂਬਾ ਚੇਅਰਮੈਨ ਐਚ.ਐਸ. ਰਾਣੂ ਹਾਜ਼ਰ ਹੋਏ | ਡਾ. ਜਗਸੀਰ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਆਰ.ਐਮ.ਪੀ. ਡਾਕਟਰਾਂ ਖ਼ਿਲਾਫ਼ ਆਏ ਫ਼ੈਸਲੇ ਸੰਬੰਧੀ ਵਿਚਾਰ-ਵਟਾਂਦਰਾ ਕਰਨਾ | ਸੂਬਾ ਚੇਅਰਮੈਨ ਵਲੋਂ ਸਾਰੇ ਸਾਥੀਆਂ ਨੂੰ ਇੱਕਜੁੱਟ ਹੋ ਕੇ ਜਥੇਬੰਦੀ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਅਤੇ ਦੱਸਿਆ ਗਿਆ ਕਿ ਇਸ ਫ਼ੈਸਲੇ ਦੇ ਵਿਰੋਧ ਵਿਚ ਸੁਪਰੀਮ ਕੋਰਟ ਵਿਚ ਰਿੱਟ ਪਾਈ ਜਾਵੇਗੀ | ਬਲਾਕ ਪ੍ਰਧਾਨ ਜਗਸੀਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਜਿਉਂਦ ਪਿੰਡ ਵਿਚ ਐਸ.ਐਸ.ਪੀ. ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਜਥੇਬੰਦੀ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ, ਉਨ੍ਹਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਨਾਲ ਸਾਂਝ ਕਾਇਮ ਰੱਖਦਿਆਂ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਮੀਟਿੰਗ ਵਿਚ ਬਲਾਕ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਡਾ. ਐਮ.ਐਸ. ਬੇਦੀ, ਜਨਰਲ ਸਕੱਤਰ ਡਾ. ਮੱਖਣ, ਕੈਸ਼ੀਅਰ ਡਾ. ਬਲਜਿੰਦਰ ਸਿੰਘ, ਸਹਾਇਕ ਕੈਸ਼ੀਅਰ ਡਾ. ਭਗਵੰਤ ਸਿੰਘ, ਸੀਨੀਅਰ ਮੈਂਬਰ ਡਾ. ਮੰਦਰ ਸਿੰਘ ਜੀ, ਡਾ. ਗੁਲਾਬ ਸਿੰਘ, ਡਾ. ਜੋਗਿੰਦਰ ਸਿੰਘ ਅਤੇ ਲੇਡੀਜ਼ ਵਿੰਗ ਦੇ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਲਈ ਕੋਈ ਬਿ੍ਜ ਕੋਰਸ ਜਾਂ ਟਰੇਨਿੰਗ ਦੇਕੇ ਰਜਿਸਟਰਡ ਕੀਤਾ ਜਾਵੇ, ਨਹੀਂ ਤਾਂ 2027 ਵਿਚ ਸਰਕਾਰ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ | ਡਾ. ਖੁਸ਼ਵਿੰਦਰ ਮਾਨ ਨੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਦਫ਼ਤਰ ਵਿਚ ਮਨਾਇਆ ਜਾਵੇਗਾ ਅਤੇ 13, 14 ਅਤੇ 15 ਮਾਰਚ ਨੂੰ ਵਿਰਾਸਤ ਮੇਲੇ ਦੌਰਾਨ ਜਥੇਬੰਦੀ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ | ਸਟੇਜ ਦੀ ਕਾਰਵਾਈ ਡਾ. ਐਮ.ਐਸ. ਬੇਦੀ ਨੇ ਬਾਖ਼ੂਬੀ ਨਿਭਾਈ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਾਥੀਆਂ ਨੂੰ ਜੀ ਆਇਆਂ ਕਿਹਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐਂਟੀ ਗੈਂਗਸਟਰ ਮੁਹਿੰਮ ਲਈ ਲੋਕ ਸਹਿਯੋਗ ਦੇਣ, ਸੂਚਨਾ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ-ਐਸ. ਐਸ. ਪੀ. ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰ ਕਾਲਜ ਯੁਵਕ ਮੇਲਾ-2026 ਆਯੋਜਿਤ
Ad Position 24