ਭਾਈਰੂਪਾ, 2 ਮਾਰਚ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਅੰਦਰ ਅੱਜ ਹੋਣ ਵਾਲੀ ਪੰਚਾਇਤ ਸੰਮਤੀ ਫੂਲ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਹੋ ਗਈ ਹੈ¢ ਜਾਣਕਾਰੀ ਅਨੁਸਾਰ 27 ਫਰਵਰੀ ਨੂੰ ਉਪ ਮੰਡਲ ਮੈਜਿਸਟੇ੍ਰਟ ਫੂਲ ਵਲੋਂ ਬਲਾਕ ਦੇ ਚੁਣੇ ਗਏ ਕੁੱਲ 18 ਮੈਂਬਰਾਂ ਨੂੰ ਇਕ ਪੱਤਰ 438/ ਚੋਣਾਂ ਜਾਰੀ ਕਰਕੇ ਅੱਜ 2 ਮਾਰਚ ਨੂੰ ਸਵੇਰੇ 10 ਵਜੇ ਦਫ਼ਤਰ ਪੰਚਾਇਤ ਸੰਮਤੀ ਫੂਲ ਅੰਦਰ ਮੀਟਿੰਗ ਲਈ ਬੁਲਾਇਆ ਗਿਆ ਸੀ ਪ੍ਰੰਤੂ ਅੱਜ ਉਕਤ ਮੀਟਿੰਗ ਅਗਲੇਰੇ ਹੁਕਮਾਂ ਤੱਕ ਰੱਦ ਕਰ ਦਿੱਤੀ ਗਈ ਹੈ ¢ ਜਾਣਕਾਰੀ ਅਨੁਸਾਰ ਪੰਚਾਇਤ ਸੰਮਤੀ ਫੂਲ ਲਈ ਕੁੱਲ 18 ਮੈਂਬਰ ਚੁਣੇ ਗਏ ਹਨ ਜਿਨ੍ਹਾਂ 'ਚ 8 ਮੈਂਬਰ ਸ਼ੋ੍ਰਮਣੀ ਅਕਾਲੀ ਦਲ, 6 ਮੈਂਬਰ ਆਪ, 3 ਮੈਂਬਰ ਕਾਂਗਰਸ ਜਦਕਿ ਇਕ ਮੈਂਬਰ ਆਜ਼ਾਦ ਹੈ¢ ਪੰਚਾਇਤ ਸੰਮਤੀ ਫੂਲ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ 'ਚ ਮੁੱਖ ਮੁਕਾਬਲਾ ਸ਼ੋ੍ਰਮਣੀ ਅਕਾਲੀ ਦਲ ਤੇ ਸੱਤਾਧਾਰੀ ਆਪ ਵਿਚਕਾਰ ਹੋਣ ਦੇ ਅਸਾਰ ਹਨ | ਜਾਣਕਾਰੀ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਬਲਾਕ ਸੰਮਤੀ ਜ਼ੋਨ ਘੰਡਾਬੰਨ੍ਹਾ ਤੋਂ ਜੇਤੂ ਹੋਈ ਵੀਰਪਾਲ ਕÏਰ ਪਤਨੀ ਗੁਰਪ੍ਰੀਤ ਸਿੰਘ ਘੰਡਾਬੰਨ੍ਹਾ ਸੰਭਾਵੀ ਉਮੀਦਵਾਰ ਹਨ ਜਦਕਿ ਆਮ ਆਦਮੀ ਪਾਰਟੀ ਵਲੋਂ ਜ਼ੋਨ ਸੇਲਬਰਾਹ ਤੋਂ ਨੌਜਵਾਨ ਆਗੂ ਗੁਰਵਿੰਦਰ ਸਿੰਘ ਸੇਲਬਰਾਹ ਪ੍ਰਮੁੱਖ ਦਾਅਵੇਦਾਰ ਹਨ | ਅਜੀਤ ਵਲੋਂ ਇਸ ਸਬੰਧੀ ਗੁਰਵਿੰਦਰ ਸਿੰਘ ਸੇਲਬਰਾਹ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅਨਜਾਣਤਾ ਪ੍ਰਗਟ ਕੀਤੀ ਪ੍ਰੰਤੂ ਇਹ ਜ਼ਰੂਰ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪਾਸ ਚੇਅਰਮੈਨ ਬਣਾਉਣ ਲਈ ਪੂਰਨ ਬਹੁਮਤ ਹੈ¢ ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਿੰਦਰ ਮਹਿਰਾਜ ਦਾ ਕਹਿਣਾ ਸੀ ਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ ਪਾਸ ਪੂਰਨ ਬਹੁਮਤ ਹੈ ਤੇ ਜੇਕਰ ਅੱਜ ਦੀ ਮੀਟਿੰਗ ਰੱਦ ਨਾ ਕੀਤੀ ਜਾਂਦੀ ਤਾਂ ਉਨ੍ਹਾਂ ਦਾ ਚੇਅਰਮੈਨ ਬਣਨਾ ਤਹਿ ਸੀ |
ਪੰਚਾਇਤ ਸੰਮਤੀ ਫੂਲ ਦੇ ਚੇਅਰਮੈਨ ਦੀ ਚੋਣ ਅਗਲੇਰੇ ਹੁਕਮਾਂ ਤੱਕ ਮੁਲਤਵੀ
ਅਜੀਤ ਡੈਸਕ
03-03-2026