05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਦੇ ਰੋਸ ਵਜੋਂ ਮੌੜ ਖ਼ੁਰਦ ਵਾਸੀਆਂ ਨੇ ਨਵੀਂ ਪੈ ਰਹੀ ਵਾਟਰ ਸਪਲਾਈ ਪਾਈਪਲਾਈਨ ਰੋਕੀ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

ਮੌੜ ਮੰਡੀ, 2 ਮਾਰਚ (ਗੁਰਜੀਤ ਸਿੰਘ ਕਮਾਲੂ)- ਪਿਛਲੇ ਲੰਬੇ ਸਮੇਂ ਤੋਂ ਮੌੜ ਮੰਡੀ ਦਾ ਸੀਵਰੇਜ ਲੋਕਾਂ ਲਈ ਸਿਰਦਰਦੀ ਬਣਦਾ ਆ ਰਿਹਾ ਹੈ, ਜਿਸ ਨੂੰ ਲੈ ਕੇ ਰੋਜ਼ਾਨਾ ਹੀ ਮੰਡੀ ਨਿਵਾਸੀਆਂ ਵਲੋਂ ਸਰਕਾਰ ਖਿਲਾਫ਼ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਹਨ ਪਰ ਲੋਕਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ | ਇਸ ਦੇ ਚੱਲਦਿਆਂ ਹੀ ਅੱਜ ਮੌੜ ਖ਼ੁਰਦ ਇਸੇ ਮਸਲੇ ਨੂੰ ਲੈ ਕੇ ਲੋਕਾਂ ਵਲੋਂ ਧਰਨਾ ਲਗਾ ਕੇ ਨਵੀਂ ਪੈ ਰਹੀ ਵਾਟਰ ਸਪਲਾਈ ਦਾ ਕੰਮ ਰੋਕ ਦਿੱਤਾ ਗਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਉਨ੍ਹਾਂ ਦੇ ਸੀਵਰੇਜ ਦੀ ਸਫ਼ਾਈ ਕਰੇ ਇਸ ਤੋਂ ਬਾਅਦ ਹੀ ਪ੍ਰਸ਼ਾਸਨ ਨੂੰ ਇੱਥੋਂ ਲੰਘਦੀ ਵਾਟਰ ਸਪਲਾਈ ਦੀ ਲਾਈਨ ਪਾਉਣ ਲਈ ਜੇ ਸੀ ਬੀ ਮਸ਼ੀਨ ਚਲਾਉਣ ਦਿੱਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ, ਜਸਪਾਲ ਸਿੰਘ, ਲੱਭੂ ਸਿੰਘ, ਰਮਨਦੀਪ ਸਿੰਘ, ਗੁਰਦੀਪ ਸਿੰਘ ਸ਼ੇਰ ਸਿੰਘ ਆਦਿ ਨੇ ਕਿਹਾ ਕਿ ਪਿੰਡ ਮੌੜ ਖ਼ੁਰਦ ਵਿਚ ਪਿਛਲੇ ਲਗ ਭਗ 15 ਸਾਲਾਂ ਤੋਂ ਸੀਵਰੇਜ ਸਿਸਟਮ ਚੱਲ ਰਿਹਾ ਹੈ | ਜਿਸ ਵਿਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਬੰਦ ਪਿਆ ਹੈ | ਭਾਵੇਂ ਕਿ ਨਗਰ ਕੌਂਸਲ ਮੌੜ ਵਲੋਂ ਸੀਵਰੇਜ ਦੀ ਸਫ਼ਾਈ ਵਾਸਤੇ ਜੈੱਟ ਮਸੀਨਾਂ ਦੇ ਨਾਲ ਸਫ਼ਾਈ ਹੋਣ ਦੇ ਟੈਂਡਰ ਕਈ ਵਾਰ ਹੋ ਚੁੱਕੇ ਹਨ ਪ੍ਰੰਤੂ ਪਿੰਡ ਮੌੜ ਖ਼ੁਰਦ ਨੂੰ ਹਰ ਵਾਰ ਇਸ ਸੀਵਰੇਜ ਦੀ ਸਫ਼ਾਈ ਟੈਂਡਰ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਹਰ ਵਾਰ ਪਿੰਡ ਮੌੜ ਖ਼ੁਰਦ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ | ਹੁਣ ਵੀ ਇਕ ਵਾਰ ਫਿਰ ਸਫ਼ਾਈ ਦੇ ਟੈਂਡਰ ਹੋਏ ਹਨ ਅਤੇ ਇਸ ਵਾਰ ਵੀ ਮੌੜ ਖ਼ੁਰਦ ਦੇ ਸਾਰੇ ਏਰੀਏ ਨੂੰ ਇਸ ਸਫ਼ਾਈ ਦੇ ਟੈਂਡਰ ਤੋਂ ਬਾਹਰ ਰੱਖਿਆ ਗਿਆ ਹੈ | ਜਦ ਕਿ ਪਿੰਡ ਵਿਚ ਸੀਵਰੇਜ ਦੇ ਗੰਦੇ ਪਾਣੀ ਕਾਰਨ ਨਗਰ ਨਿਵਾਸੀ ਬਹੁਤ ਹੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ | ਇਸ ਖ਼ਰਾਬ ਸੀਵਰੇਜ ਸਿਸਟਮ ਤੋਂ ਦੁਖੀ ਹੋਏ ਸਮੂਹ ਨਗਰ ਨਿਵਾਸੀਆਂ ਨੇ ਇਹ ਫੈਸਲਾ ਲਿਆ ਹੈ ਵਾਟਰ ਵਰਕਸ ਬੋਰਡ ਮੌੜ ਮੰਡੀ ਨੂੰ ਮੌੜ ਖ਼ੁਰਦ ਨਹਿਰ ਤੋਂ ਪਾਈਪ ਲਾਈਨ ਪਾ ਕੇ ਪਾਣੀ ਵਾਟਰ ਵਰਕਸ ਤੱਕ ਲਿਆਂਦਾ ਜਾ ਰਿਹਾ ਹੈ | ਸਾਰੇ ਹੀ ਪਿੰਡ ਨਿਵਾਸੀ ਇਸ ਪਾਈਪ ਲਾਈਨ ਦੇ ਵਿਰੋਧ ਕਰ ਰਹੇ ਹਨ, ਜਿਸ ਕਰਨ ਹੈ ਜਿਸ ਸੜਕ ਉਪਰ ਇਹ ਪਾਈਪ ਲਾਈਨ ਪਾਈ ਜਾ ਰਹੀ ਉਹ ਸੜਕ ਮੌੜ ਮੰਡੀ ਨਾਲ 20-25 ਪਿੰਡਾਂ ਨੂੰ ਜੋੜਦੀ ਹੈ | ਇਸ ਸੜਕ ਦਾ ਸੀਵਰੇਜ ਸਿਸਟਮ ਦੇ ਖ਼ਰਾਬ ਹੋਣ ਕਾਰਨ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ | ਇਹ ਕਿ ਜੇਕਰ ਇਹ ਪਾਈਪ ਲਾਈਨ ਪਾਈ ਜਾਂਦੀ ਹੈ ਤਾਂ ਇਸ ਸੜਕ ਦਾ ਇਸ ਤੋਂ ਵੀ ਬੁਰਾ ਹਾਲ ਹੋ ਜਾਏਗਾ | ਇਸ ਲਈ ਕਿ ਜੇਕਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੇ ਇਹ ਪਾਈਪ ਲਾਈਨ ਪਾਉਣੀ ਹੈ ਤਾਂ ਉਹ ਪਹਿਲਾਂ ਪਿੰਡ ਮੌੜ ਖ਼ੁਰਦ ਦੇ ਸੀਵਰੇਜ ਦੀ ਜੈੱਟ ਮਸ਼ੀਨਾਂ ਦੇ ਨਾਲ ਸਫ਼ਾਈ ਕਰਨ ਦਾ ਟੈਂਡਰ ਪਾਸ ਕੀਤਾ ਜਾਵੇ ਤਾਂ ਜੋ ਇਸ ਰੋਡ ਉੱਪਰੋਂ ਲੰਘਣ ਵਾਲੇ 20-25 ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵਿਚ ਥੋੜੀ ਆਸਾਨੀ ਹੋ ਸਕੇ | ਜਦ ਇਸ ਮਸਲੇ ਦੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਜਲਦੀ ਕਰਵਾਈ ਜਾ ਰਹੀ ਹੈ ਅਤੇ ਪਾਈਪ ਲਾਈਨ ਦਾ ਕੰਮ ਚਲਾਉਣ ਲਈ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ | ਖ਼ਬਰ ਲਿਖੇ ਜਾਣ ਤੱਕ ਪਿੰਡ ਵਾਸੀਆਂ ਦੀ ਹਮਾਇਤ ਵਿਚ ਕਿਸਾਨ ਯੂਨੀਅਨਾਂ ਵੀ ਪਹੁੰਚ ਚੁੱਕੀਆਂ ਸਨ ਅਤੇ ਧਰਨਾ ਪੱਕੇ ਤੌਰ 'ਤੇ ਲਗਾ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟਗੁਰੂ ਵਿਖੇ ਪੋ੍ਰਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ 'ਚ ਖ਼ੂਨਦਾਨ ਕੈਂਪ 5 ਮਾਰਚ ਨੂੰ <br/> ਅਗਲੀ ਖ਼ਬਰ ਟੈੱਟ ਦੇ ਮੁੱਦੇ ਨੂੰ ਲੈ ਕੇ ਅਧਿਆਪਕਾਂ ਵਲੋਂ ਵਿਧਾਇਕ ਜਗਰੂਪ ਗਿੱਲ ਦੇ ਘਰ ਦਾ ਘਿਰਾਓ
Ad Position 24