ਤਲਵੰਡੀ ਸਾਬੋ, 2 ਮਾਰਚ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਸਾਇੰਸ ਵਿਭਾਗ ਵਲੋਂ ਰਾਸ਼ਟਰੀ ਸਾਇੰਸ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ¢ ਇਸ ਮੌਕੇ ਨੈਸ਼ਨਲ ਅਵਾਰਡੀ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ¢ ਸੈਮੀਨਾਰ ਵਿਚ ਡੀਨ ਡਾ. ਅਮਿਤ ਟੁਟੇਜਾ, ਅਧਿਆਪਕ ਅਤੇ 200 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ¢ ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਵਿਗਿਆਨ ਦਾ ਸਾਡੇ ਆਲੇ ਦੁਆਲੇ ਦੇ ਜੀਵਨ 'ਤੇ ਬਹੁਤ ਪ੍ਰਭਾਵ ਪੈਂਦਾ ਹੈ¢ ਉਨ੍ਹਾਂ ਗੁਰਬਾਣੀ ਵਿਚ ਦਿੱਤੇ ਗਏ ਵਿਗਿਆਨਿਕ ਤੱਥਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਾਣੀ ਵਿਚ ਆਧੁਨਿਕ ਵਿਗਿਆਨਕ ਕਾਢਾਂ ਬਾਰੇ ਬਹੁਤ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ¢ ਡਾ. ਟੁਟੇਜਾ ਨੇ ਡਾ.ਸੀ.ਵੀ. ਰਮਨ ਅਤੇ ਮੁੱਖ ਬੁਲਾਰੇ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ¢ ਉਨ੍ਹਾਂ ਕਿਹਾ ਕਿ ਵਿਗਿਆਨਿਕ ਜਾਣਕਾਰੀ ਰਾਹੀਂ ਅਸੀਂ ਅੰਧ ਵਿਸ਼ਵਾਸਾਂ ਤੋਂ ਪਰੇ ਜਾ ਸਕਦੇ ਹਾਂ¢ ਉਨ੍ਹਾਂ ਮੁੱਖ ਬੁਲਾਰੇ ਵਲੋਂ ਪੇਸ਼ ਕੀਤੀਆਂ ਗਈਆਂ ਵਿਗਿਆਨਿਕ ਜੁਗਤਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਦੋਂ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਸਾਨੂੰ ਇਹ ਜਾਦੂ ਜਾਪਦੀ ਹੈ¢ ਜਦਕਿ ਇਹ ਸਭ ਵਿਗਿਆਨਿਕ ਤੱਥਾਂ 'ਤੇ ਆਧਾਰਿਤ ਹੁੰਦੀ ਹੈ¢ ਸਮਾਪਤੀ ਦੌਰਾਨ ਪ੍ਰਬੰਧਕਾਂ ਵਲੋਂ ਮੁੱਖ ਬੁਲਾਰੇ ਨੂੰ ਸਨਮਾਨਿਤ ਕੀਤਾ ਗਿਆ