05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਐੱਨ.ਸੀ.ਸੀ. ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026
ਬਠਿੰਡਾ, 2 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਐਨ. ਸੀ. ਸੀ. ਯੂਨਿਟ ਵਲੋਂ ਕਾਲਜ ਕੈਂਪਸ ਵਿਚ ਐਨ.ਸੀ.ਸੀ. ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ | ਇਹ ਸਮਾਗਮ ਨੈਸ਼ਨਲ ਕੈਡਿਟ ਕੋਰ ਦੀ ਸਥਾਪਨਾ ਦੀ ਯਾਦ ਵਿਚ ਕੀਤਾ ਗਿਆ | ਕਾਰਜਕ੍ਰਮ ਦੀ ਸ਼ੁਰੂਆਤ ਐਨ.ਸੀ.ਸੀ. ਕੈਡਿਟਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨਾਲ ਹੋਈ | ਇਸ ਮੌਕੇ ਐਨ.ਸੀ.ਸੀ. ਦੇ ਇਤਿਹਾਸ, ਉਦੇਸ਼ ਅਤੇ ਮੋਟੋ 'ਏਕਤਾ ਅਤੇ ਅਨੁਸ਼ਾਸਨ' ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਮੁੱਖ ਵਕਤਾ ਵਜੋਂ ਲੈਫਟੀਨੈਂਟ ਬਲਵੰਤ ਸਿੰਘ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸ਼ਾਸਨ, ਸਮਰਪਣ ਅਤੇ ਦੇਸ਼ ਸੇਵਾ ਹਰ ਨੌਜਵਾਨ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗ ਲੈ ਕੇ ਅਗਵਾਈ ਵਾਲੇ ਗੁਣ, ਆਤਮ-ਵਿਸ਼ਵਾਸ ਅਤੇ ਰਾਸ਼ਟਰ ਪ੍ਰਤੀ ਫਰਜ਼ ਦੀ ਭਾਵਨਾ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਲਾਂਸ ਕਾਰਪੋਰਲ ਦੀਆ ਗੋਇਲ ਨੇ ਆਪਣੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐਨ.ਸੀ.ਸੀ. ਨੌਜਵਾਨਾਂ ਦੇ ਚਰਿੱਤਰ ਨਿਰਮਾਣ ਅਤੇ ਦੇਸ਼ਭਗਤੀ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਅੰਤ ਵਿਚ ਕਾਲਜ ਦੀ ਪਿ੍ੰਸੀਪਲ ਡਾ. ਜਯੋਤੀ ਬਾਂਸਲ ਨੇ ਸਭਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 5 ਵਿਅਕਤੀ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਪੰਜਾਬ 'ਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਠੇਕੇਦਾਰ ਧਾਲੀਵਾਲ <br/>
Ad Position 24