21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਫ਼ਾਈ ਸੇਵਕ ਯੂਨੀਅਨ ਵਲੋਂ ਅਣਮਿਥੇ ਸਮੇਂ ਲਈ ਹੜਤਾਲ <br/>

Ad Position 21
No active advertisement
ਅਜੀਤ ਡੈਸਕ 08-05-2026

ਬਠਿੰਡਾ, 7 ਮਈ (ਅਵਤਾਰ ਸਿੰਘ ਕੈਂਥ): ਸਥਾਨਕ ਸ਼ਹਿਰ ਦੀ ਸਫ਼ਾਈ ਸੇਵਕ ਯੂਨੀਅਨ ਵਲੋਂ ਪਿਛਲੇ ਦਿਨ ਤੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਕਾਰਨ ਆਪਣੀਆਂ ਹੱਕੀ ਮੰਗਾਂ ਨੂੰ ਅਣ ਦੇਖਿਆ ਕਰਨ ਕਾਰਨ ਸਮੂਹ ਮਿਊਾਸਪਲ ਮੁਲਾਜ਼ਮਾਂ, ਸਫ਼ਾਈ ਸੇਵਕਾਂ, ਸੀਵਰਮੈਨਾਂ 'ਚ ਆਪਣੇ ਰੋਸ ਨੂੰ ਪ੍ਰਗਟ ਕਰਨ ਲਈ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਕੀਤੀ ਗਈ ਹੈ | ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੜਤਾਲ ਕੀਤੀ ਗਈ ਹੈ | ਉਨਾਂ ਪੰਜਾਬ ਭਰ ਦੇ ਕੱਚੇ ਪੱਕੇ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਪੱਧਰੀ ਇਸ ਕੰਮ ਛੋੜ ਹੜਤਾਲ 'ਚ ਸ਼ਮੂਲੀਅਤ ਕਰਨ ਦੀ ਆਪਣੀ ਫ਼ੈਸਲਾ ਕੁੰਨ ਲੜਾਈ ਵਿਚ ਇਮਾਨਦਾਰੀ ਨਾਲ ਸਾਥ ਨਿਭਾਉਣ ਦੀ ਅਪੀਲ ਕੀਤੀ | ਉਨ•ਾਂ ਆਪਣੇ ਸਾਥੀਆਂ ਨੂੰ ਆਪਣੀਆਂ ਮੰਗਾਂ ਬਾਰੇ ਵਿਸਥਾਰ ਪੂਰਕ ਜਾਣਕਾਰੀ ਦਿੱਤੀ ਹੈ | ਆਪਣੀਆਂ ਮੰਗਾਂ 'ਚ 20 ਸਾਲ ਦੀ ਸਰਵਿਸ ਦੌਰਾਨ ਪੂਰਾ ਸੇਵਾ ਮੁਕਤੀ ਫਲ, ਬੀਮਾ 20 ਲੱਖ, ਤਨਖ਼ਾਹਾਂ ਸਮੇਂ ਸਿਰ ਵੈਟ ਰਾਸ਼ੀ ਦੁੱਗਣੀ ਕਰਨ, ਸਫ਼ਾਈ ਸੇਵਕ ਪਿਛੋਕੜ ਵਾਲੇ ਉਮੀਦਵਾਰ ਨਵੀ ਭਰਤੀ 'ਚ 75 ਪ੍ਰਤੀਸ਼ਤ ਰਾਖਵਾਂਕਰਨ ਆਦਿ ਮੰਗਾਂ ਹਨ | ਜੋ ਉਨ•ਾਂ ਪੰਜਾਬ ਸਰਕਾਰ ਨੂੰ ਆਪਣੇ ਮੰਗ-ਪੱਤਰ ਵਿਚ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸਫ਼ਾਈ ਸੇਵਕਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਆਰੰਭ ਅਗਲੀ ਖ਼ਬਰ ਠੇਕਾ ਮੁਲਾਜ਼ਮਾਂ ਵਲੋਂ ਸਰਕਾਰ ਦੇ ਲਾਰਿਆਂ ਦੀ ਨੀਤੀ ਖਿਲਾਫ ਸੂਬਾ ਪੱਧਰੀ ਧਰਨੇ ਦਾ ਐਲਾਨ <br/>
Ad Position 24