21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਆਧੁਨਿਕ ਖੇਤੀਬਾੜੀ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 08-05-2026
ਤਲਵੰਡੀ ਸਾਬੋ, 7 ਮਈ (ਰਣਜੀਤ ਸਿੰਘ ਰਾਜੂ)- ਦਿ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਦੇ ਰੂਰਲ ਡਿਵੈਲਪਮੈਂਟ ਫੋਰਮ ਵਲੋਂ, ਬਠਿੰਡਾ ਲੋਕਲ ਸੈਂਟਰ ਦੇ ਸਹਿਯੋਗ ਨਾਲ 'ਸੁਧਰੇ ਸਿੰਚਾਈ ਤਰੀਕਿਆਂ ਰਾਹੀਂ ਆਧੁਨਿਕ ਖੇਤੀ ਅਤੇ ਟਿਕਾਊ ਕ੍ਰਿਸ਼ੀ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਦਯਾਨੰਦ ਆਸ਼ਰਮ ਵਿਖੇ ਕਰਵਾਇਆ ਗਿਆ | ਸੈਮੀਨਾਰ ਵਿਚ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੈਮੀਨਾਰ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਸੈਮੀਨਾਰ ਵਿਚ ਆਧੁਨਿਕ ਸਿੰਚਾਈ ਪ੍ਰਣਾਲੀਆਂ, ਪਾਣੀ ਦੀ ਸੰਭਾਲ, ਟਿਕਾਊ ਖੇਤੀ ਪ੍ਰਥਾਵਾਂ ਅਤੇ ਫ਼ਸਲ ਉਤਪਾਦਕਤਾ ਵਿੱਚ ਤਕਨਾਲੋਜੀ ਦੀ ਭੂਮਿਕਾ 'ਤੇ ਖ਼ਾਸ ਚਰਚਾ ਕੀਤੀ ਗਈ | ਸੈਮੀਨਾਰ 'ਚ ਐਸ.ਕੇ. ਬੈਨਰਜੀ ਸੇਵਾਮੁਕਤ ਆਈ.ਓ. ਐੱਫ.ਐੱਸ, ਚੇਅਰਮੈਨ ਬੀ.ਓ.ਜੀ/ ਆਰ.ਡੀ.ਐੱਫ (ਆਈ.ਈ.ਆਈ) ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਾਈ ਅਤੇ ਖੇਤੀ ਵਿੱਚ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਮਹੱਤਵ ਨੂੰ ਉਜਾਗਰ ਕੀਤਾ | ਡਾ. ਜਗਤਾਰ ਸਿੰਘ ਧੀਮਾਨ ਉੱਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ | ਸੈਮੀਨਾਰ ਦੀ ਪ੍ਰਧਾਨਗੀ ਪ੍ਰੋ. (ਡਾ.) ਜਗਪਾਲ ਸਿੰਘ ਉੱਭੀ ਚੇਅਰਮੈਨ ਬਠਿੰਡਾ ਲੋਕਲ ਸੈਂਟਰ ਆਈ.ਈ.ਆਈ ਵਲੋਂ ਕੀਤੀ ਗਈ | ਇਸ ਮੌਕੇ ਪ੍ਰੋ. (ਡਾ.) ਜਗਤਾਰ ਸਿੰਘ ਸਿਵੀਆ, ਚੇਅਰਮੈਨ, ਇਲੈਕਟ੍ਰਾਨਿਕਸ ਅਤੇ ਟੈਲੀਕਮਿਊਨੀਕੇਸ਼ਨ ਡਿਵੀਜ਼ਨ ਬੋਰਡ ਇੰਸਟੀਚਿਊਸ਼ਨਜ ਆਫ਼ ਇੰਜੀਨੀਅਰਿੰਗ (ਭਾਰਤ) ਨੇ ਖੇਤੀ ਵਿਚ ਸਮਾਰਟ ਤਕਨਾਲੋਜੀ ਅਤੇ ਆਟੋਮੇਸ਼ਨ ਦੀ ਵੱਧ ਰਹੀ ਭੂਮਿਕਾ ਬਾਰੇ ਦੱਸਿਆ | ਸੈਮੀਨਾਰ ਦੌਰਾਨ ਪ੍ਰਸਿੱਧ ਵਿਦਵਾਨਾਂ ਅਤੇ ਵਿਗਿਆਨੀਆਂ, ਜਿਨ•ਾਂ 'ਚ ਡਾ. ਪਿ੍ਤਪਾਲ ਸਿੰਘ ਪ੍ਰੋਫੈਸਰ (ਸੋਇਲ ਸਾਇੰਸ), ਡਾ. ਨਵਨੀਤ ਕੌਰ ਸਹਾਇਕ ਪ੍ਰੋਫੈਸਰ (ਐਗਰੋਨੋਮੀ), ਡਾ. ਭਾਰਤ ਸਿੰਘ, ਸਾਬਕਾ ਪ੍ਰੋਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਲਾਭ ਸਿੰਘ, ਸਾਬਕਾ ਚੇਅਰਮੈਨ, ਪੰਜਾਬ ਅਤੇ ਚੰਡੀਗੜ• ਸਟੇਟ ਸੈਂਟਰ ਆਦਿ ਸ਼ਾਮਿਲ ਸਨ | ਡਾ. ਅਮਨਦੀਪ ਕੌਰ ਸਰਾਓ, ਮਾਨਦ ਸਕੱਤਰ, ਬਠਿੰਡਾ ਲੋਕਲ ਸੈਂਟਰ ਨੇ ਸਮਾਗਮ ਦੀ ਸਫਲ ਸਹਿਯੋਗੀ ਸੰਭਾਲ ਕੀਤੀ | ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਸਾਨਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਸੈਮੀਨਾਰ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਦਵਾਨਾਂ
Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ, ਵਰਕਰਾਂ 'ਚ ਖੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਜਨਮੇਜਾ ਸਿੰਘ ਸੇਖੋਂ ਨੇ ਗਿੱਲ ਕਲਾਂ ਦੇ ਟਕਸਾਲੀ ਆਗੂ ਜਥੇਦਾਰ ਮੇਜਰ ਸਿੰਘ ਦਾ ਹਾਲ ਚਾਲ ਜਾਣਿਆ <br/>
Ad Position 24