22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਰਸ਼ਦੀਪ ਵਲੋਂ ਕਲੇਰ ਸਕੂਲ ਅਤੇ ਪਿੰਡ ਕੋਠਾ ਗੁਰੂ ਦਾ ਨਾਂਅ ਕੀਤਾ ਰੌਸ਼ਨ <br/>

Ad Position 21
No active advertisement
ਅਜੀਤ ਡੈਸਕ 08-05-2026
ਭਗਤਾ ਭਾਈਕਾ, 7 ਮਈ (ਸੁਖਪਾਲ ਸਿੰਘ ਸੋਨੀ)- ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ, ਸਮਾਧ ਭਾਈ ਲਈ ਬੜੀ ਮਾਣ ਵਾਲੀ ਖ਼ਬਰ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਭਾਰਤੀ ਫ਼ੌਜ ਦੇ ਐਚਕਿਉ ਮਹਾਰ ਰੈਜੀਮੈਂਟ ਸੈਂਟਰ, ਸਘੋੜ (ਮੱਧ ਪ੍ਰਦੇਸ਼) ਵਿਚ ਜੂਨੀਅਰ ਅਫ਼ਸਰ ਦੇ ਪਦ ਲਈ ਚੋਣ ਹਾਸਲ ਕੀਤੀ ਹੈ¢ ਇਹ ਵਿਦਿਆਰਥੀ ਪੰਜਾਬ ਤੋਂ ਖੇਡ ਕੋਟੇ ਵਿਚ ਪਹਿਲੇ ਨੰਬਰ 'ਤੇ ਰਿਹਾ ਅਤੇ ਪੰਜਾਬ ਤੋਂ ਇਕੱਲਾ ਹੀ ਇਸ ਵਰਗ ਵਿਚ ਚੁਣਿਆ ਗਿਆ¢ ਆਲ ਇੰਡੀਆ ਪੱਧਰ 'ਤੇ ਕੁਲ 21 ਸੀਟਾਂ ਵਿਚੋਂ ਚੋਣ ਹੋਈ, ਜਿੱਥੇ ਇਸ ਵਿਦਿਆਰਥੀ ਨੇ 200 ਵਿਚੋਂ 198 ਅੰਕ ਪ੍ਰਾਪਤ ਕਰਕੇ ਅੰਤਿਮ ਮੈਰਿਟ ਵਿਚ ਸ਼ਾਨਦਾਰ ਸਥਾਨ ਬਣਾਇਆ¢ ਇਸ ਹੋਣਹਾਰ ਵਿਦਿਆਰਥੀ ਦੇ ਪਿਤਾ ਦਾ ਨਾਮ ਬੂਟਾ ਸਿੰਘ ਅਤੇ ਮਾਤਾ ਦਾ ਨਾਮ ਹਰਜੀਤ ਕੌਰ ਵਾਸੀ ਕੋਠਾ ਗੁਰੂ ਨੇ ਆਪਣੇ ਬੱਚੇ ਨੂੰ ਹਮੇਸ਼ਾ ਮਿਹਨਤ ਅਤੇ ਅਨੁਸ਼ਾਸਨ ਦੀ ਪੇ੍ਰਰਨਾ ਦਿੱਤੀ¢ ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸ਼ਸ਼ੀਕਾਂਤ ਨੇ ਦੱਸਿਆ ਕਿ ਵਿਦਿਆਰਥੀ ਸਕੂਲ ਦੀਆਂ ਖੇਡਾਂ ਵਿਚੋਂ ਵੀ ਨਾਮ ਰੌਸ਼ਨ ਕਰਦਾ ਰਿਹਾ ਹੈ ਤੇ ਸਕੂਲ ਦੀ ਝੋਲੀ ਮੈਡਲ ਪਾਉਂਦਾ ਰਿਹਾ ਹੈ¢ ਸਕੂਲ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਮਲੂਕਾ ਅਤੇ ਪਿ੍ੰਸੀਪਲ ਸ਼ਸ਼ੀਕਾਂਤ ਨੇ ਇਸ ਉਪਲਬਧੀ 'ਤੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਹੋਰ ਬੱਚਿਆਂ ਲਈ ਵੀ ਪੇ੍ਰਰਨਾ ਦਾ ਸਰੋਤ ਹੈ¢ ਉਨ•ਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ, ਜਿਸ ਦਾ ਇਹ ਨਤੀਜਾ ਸਾਡੇ ਸਾਹਮਣੇ ਹੈ¢

Ad Position 22
No active advertisement
ਪਿਛਲੀ ਖ਼ਬਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਮਨਾਉਣ ਸਬੰਧੀ ਮੀਟਿੰਗ <br/> ਅਗਲੀ ਖ਼ਬਰ ਸੂਬੇ ਦੇ ਲੱਖਾਂ ਸੇਵਾ ਮੁਕਤ ਮੁਲਾਜ਼ਮ ਪੈਨਸ਼ਨ ਲੈਣ ਨੂੰ ਤਰਸੇ
Ad Position 24