22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਿਹਤ ਵਿਭਾਗ ਦੇ ਕੱਚੇ ਕਾਮਿਆਂ ਵਲੋਂ ਹੜਤਾਲ

Ad Position 21
No active advertisement
ਅਜੀਤ ਡੈਸਕ 08-05-2026
ਬਠਿੰਡਾ, 7 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਤਾਲਮੇਲ ਕਮੇਟੀ ਪੈਰਾ ਮੈਡੀਕਲ ਸਿਹਤ ਕਰਮਚਾਰੀ ਅਤੇ ਆਊਟਸੋਰਸ਼ ਮੁਲਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਸਰਕਾਰੀ ਹਸਪਤਾਲ 'ਚ ਦੂਰੋਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਇਲਾਜ ਲਈ ਆਏ ਮਰੀਜ਼ਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਦਕਿ ਕਈ ਲੋਕਾਂ ਨੂੰ ਬਿਨਾਂ ਇਲਾਜ ਹੀ ਵਾਪਸ ਮੁੜਨਾ ਪਿਆ | ਦੱਸਣਾ ਬਣਦਾ ਹੈ, ਕਿ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਰੋਜ਼ਾਨਾ 1200 ਤੋਂ 1500 ਦੇ ਕਰੀਬ ਓ.ਪੀ.ਡੀ. ਹੁੰਦੀ ਹੈ | ਜਿਨ•ਾਂ ਵਿਚ ਕਈ ਮਰੀਜ਼ ਸਾਹ ਦੀ ਬਿਮਾਰੀ, ਪੇਟ ਨਾਲ ਸੰਬੰਧਿਤ ਬਿਮਾਰੀਆਂ, ਆਰਥੋ, ਬੁਖ਼ਾਰ, ਟੀਬੀ, ਅੱਖਾਂ, ਕੰਨ, ਨੱਕ, ਗਲੇ ਨਾਲ ਸਬੰਧਿਤ ਇਲਾਜ ਲਈ ਆਉਂਦੇ ਹਨ, ਪਰ ਅੱਜ ਜਿਵੇਂ ਹੀ ਸਿਹਤ ਵਿਭਾਗ ਦੇ ਕੱਚੇ ਕਾਮਿਆ ਵਲੋਂ ਹੜਤਾਲ ਕੀਤੀ, ਤਾਂ ਇਸ ਦੌਰਾਨ ਸਵੇਰ ਤੋਂ ਹੀ ਇਲਾਜ ਲਈ ਆਏ ਵੱਡੀ ਗਿਣਤੀ ਮਰੀਜ਼ ਲਾਈਨਾਂ ਵਿਚ ਪਰਚੀ ਕਟਵਾਉਣ ਲਈ ਖੜੇ ਨਜ਼ਰ ਆਏ | ਪਰ ਹੜਤਾਲ ਦਾ ਪਤਾ ਲੱਗਦੇ ਹੀ ਉਨ•ਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ | ਲੋਕਾਂ ਦਾ ਕਹਿਣਾ ਸੀ, ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ 'ਚ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਸਿਹਤ ਸਹੂਲਤਾਂ ਸਿਰਫ਼ ਕਾਗ਼ਜ਼ਾਂ ਤੱਕ ਹੀ ਸਿਮਤ ਹਨ, ਉਨ•ਾਂ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਦੇਣੀਆਂ, ਤਾਂ ਖੱਜਲ ਖੁਆਰ ਨਾ ਕੀਤਾ ਜਾਵੇ | ਉੱਧਰ ਸਿਹਤ ਵਿਭਾਗ ਆਊਟਸੋਰਸ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਅਤੇ ਜ਼ਿਲ•ਾ ਪ੍ਰਧਾਨ ਜਤਿੰਦਰ ਸਿੰਘ, ਮੁਨੀਸ਼ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਦੀ ਪੇ-ਪੈਰਿਟੀ, ਛੁੱਟੀਆਂ, ਤਨਖ਼ਾਹਾਂ ਅਤੇ ਈ.ਪੀ.ਐਫ ਦੇ ਬਕਾਏ ਜਮ•ਾ ਨਾ ਹੋਣਾ, ਅਫ਼ਸਰਸ਼ਾਹੀ ਵਲੋਂ ਸਿਹਤ ਕਾਮਿਆਂ ਨਾਲ ਅਭੱਦਰ ਭਾਸ਼ਾ ਦੀ ਵਰਤੋਂ ਕਰਨਾ, ਸਿਹਤ ਜਥੇਬੰਦੀਆਂ ਦੀਆਂ ਮੀਟਿੰਗਾਂ ਨੂੰ ਸੰਜੀਦਗੀ ਨਾਲ ਨਾ ਲੈਣਾ ਵਰਗੇ ਮਸਲੇ ਲੰਮੇ ਸਮੇਂ ਤੋਂ ਲੰਬਿਤ ਪਏ ਸਨ | ਇਸ ਤੋਂ ਇਲਾਵਾ ਸਫ਼ਾਈ ਸੇਵਕਾਂ ਤੋਂ ਵੱਧ ਘੰਟੇ ਕੰਮ ਲੈਣਾ, ਬਣਦੇ ਆਫ਼ ਨਾ ਦੇਣ ਦਾ ਮਸਲਾ ਵੀ ਹੱਲ ਨਹੀਂ ਹੋਇਆ | ਜਥੇਬੰਦੀ ਨੇ ਕਿਹਾ ਕਿ ਜੇਕਰ 20 ਮਈ ਤੱਕ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਤਾਂ ਜਥੇਬੰਦੀ ਧਰਨਾ ਲਾਉਣ ਲਈ ਮਜਬੂਰ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਦੱਸਣਾ ਮੰਦਭਾਗਾ ਬਿਆਨ- ਰੁਪਿੰਦਰਜੀਤ ਸਿੰਘ <br/> ਅਗਲੀ ਖ਼ਬਰ ਕਾਰ ਸਵਾਰ ਦੋ ਜਣੇ 98 ਕਿੱਲੋ ਭੁੱਕੀ ਤੇ 50 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗਿ੍ਫ਼ਤਾਰ <br/>
Ad Position 24