13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਰਕਾਰੀ ਸਕੂਲ ਗੋਬਿੰਦਪੁਰਾ ਵਿਖੇ ਬਿਜ਼ਨਸ ਬਲਾਸਟਰ ਮੇਲਾ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਨਥਾਣਾ, 8 ਮਈ (ਲੁੱਧੜ): ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਖੇ ਬਿਜ਼ਨਸ ਬਲਾਸਟਰ ਦੀਆਂ ਕਿਰਿਆਵਾਂ ਸੰਬੰਧੀ ਮੇਲਾ ਕਰਵਾਇਆ ਗਿਆ | ਸਕੂਲ ਮੀਡੀਆ ਇੰਚਾਰਜ ਡਾ. ਰਣਜੋਧ ਸਿੰਘ ਨੇ ਦੱਸਿਆ ਕਿ ਇਹ ਮੇਲਾ ਵਿਦਿਆਰਥੀਆਂ ਅੰਦਰ 'ਉੱਦਮਤਾ ਦੇ ਗੁਣ ਅਤੇ ਕਮਾਈ ਕਰਨ ਲਈ ਹੁਨਰ' ਵਿਕਸਿਤ ਕਰਨ ਦੇ ਮੰਤਵ ਤਹਿਤ ਕਰਵਾਇਆ ਗਿਆ ਹੈ | ਮੇਲੇ ਦੀਆਂ ਸਟਾਲਾਂ ਦਾ ਜਾਇਜ਼ਾ ਲੈਂਦਿਆਂ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਨੇ ਸਕੂਲ ਦੀਆਂ ਚੁਣੀਆਂ ਗਈਆਂ ਸਾਰੀਆਂ ਟੀਮਾਂ, ਹਰਬਲ ਬਿਊਟੀ ਪ੍ਰੋਡਕਟਸ ਦੀ ਸੇਲ, ਪਰਚੇਜ਼, ਆਰਟੀਫਿਸ਼ੀਅਲ ਜਵੈਲਰੀ, ਰੈਡੀਮੇਡ ਗਾਰਮੈਂਟਸ, ਕ੍ਰੀਏਟਿਵ ਪੇਂਟਿੰਗਸ ਦੀ ਸੇਲ-ਪਰਚੇਜ਼, ਬਰੈੱਡ ਮਿਕਸ ਪਕੌੜਾ ਸ਼ਾਪ ਅਤੇ ਵੈਜ ਬਰਗਰ ਪੁਆਇੰਟ ਆਦਿ ਦੇ ਟੀਮ ਲੀਡਰਾਂ ਅਤੇ ਸਮੁੱਚੇ ਮੈਂਬਰਾਂ ਨਾਲ ਪ੍ਰੇਰਨਾਦਾਇਕ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੂੰ ਸਰਕਾਰ ਅਤੇ ਵਿਭਾਗ ਦੇ ਅਜਿਹੇ ਨਿਵੇਕਲੇ ਉਪਰਾਲਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਗਿਆ | ਸਕੂਲ ਮੁਖੀ ਵਲੋਂ ਸਬੰਧਿਤ ਇੰਚਾਰਜ ਅਧਿਆਪਕਾਂ ਨੂੰ ਮੇਲੇ ਦੀ ਸਫਲਤਾ 'ਤੇ ਵਧਾਈ ਦਿੱਤੀ ਗਈ | ਇਸ ਸਮੇਂ ਵੱਖ-ਵੱਖ ਟੀਮਾਂ ਦੇ ਇੰਚਾਰਜਾਂ ਲੈਕਚਰਾਰਾਂ ਮੈਡਮ ਗਲੋਰੀ, ਚਮਕੌਰ ਸਿੰਘ, ਸੁਖਵਿੰਦਰ ਕੌਰ, ਮਾਸਟਰ ਜਰਨੈਲ ਸਿੰਘ, ਰਾਜਪ੍ਰੀਤ ਕੌਰ, ਮਮਤਾ ਭੰਡਾਰੀ, ਰਮਨਦੀਪ ਕੌਰ, ਮੋਨਿਕਾ ਅਤੇ ਮੈਡਮ ਰਚਨਾ ਦੁਆਰਾ ਮੇਲੇ ਦੌਰਾਨ ਵਿਦਿਆਰਥੀਆਂ ਦੀਆਂ ਸਮੁੱਚੀਆਂ ਕਿਰਿਆਵਾਂ ਦਾ ਨਿਰੀਖਣ ਕਰਦੇ ਹੋਏ ਟੀਮਾਂ ਦੀ ਅਗਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੇਲੇ ਵਿਚ ਖ਼ਰੀਦੋ-ਫ਼ਰੋਖ਼ਤ ਲਈ ਸਕੂਲ ਦੇ ਸਾਰੇ ਬੱਚੇ ਸ਼ਾਮਿਲ ਹੋਏ | ਸਮੂਹ ਸਕੂਲ ਸਟਾਫ਼ ਵਲੋਂ ਮੇਲੇ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਜਗਦੀਪ ਸਿੰਘ ਨਕੱਈ ਦੀ ਅਗਵਾਈ ਹੇਠ ਵਰਕਰਾਂ ਨੇ ਭਾਜਪਾ ਦੀ ਇਤਿਹਾਸਿਕ ਜਿੱਤ 'ਤੇ ਲੱਡੂ ਵੰਡੇ <br/> ਅਗਲੀ ਖ਼ਬਰ ਅਮਨਦੀਪ ਕੌਰ ਬਰਾੜ ਹਰਰਾਏਪੁਰ ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਨਿਯੁੱਕਤ <br/>
Ad Position 24