ਬਠਿੰਡਾ, 8 ਮਈ (ਪ. ਪ)- ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਸਕਿੱਲ ਡਿਵੈਲਪਮੈਂਟ ਵਿਭਾਗ ਵਲੋਂ ਸਰਕਾਰੀ ਆਈ.ਟੀ.ਆਈ. ਵਿਖੇ ਟੀਚਰ ਲੱਗਣ ਲਈ ਕਰਵਾਏ ਜਾਣ ਵਾਲੇ ਕੋਰਸ ਤੋਂ ਪਹਿਲਾਂ ਐਂਟਰੈਂਸ ਪ੍ਰੀਖਿਆ ਦੇਣੀ ਲਾਜ਼ਮੀ ਹੈ | ਇਸ ਪ੍ਰੀਖਿਆ ਲਈ ਅਰਜ਼ੀਆਂ ਭਰਨ ਦੀ ਆਖ਼ਰੀ ਮਿਤੀ 10 ਮਈ 2026 ਨਿਰਧਾਰਿਤ ਕੀਤੀ ਗਈ ਹੈ, ਜਦਕਿ ਪ੍ਰੀਖਿਆ 31 ਮਈ 2026 ਨੂੰ ਹੋਵੇਗੀ | ਇਸ ਸਬੰਧੀ ਜਾਣਕਾਰੀ ਮਾਡਰਨ ਆਈ.ਟੀ. ਆਈ ਦੇ ਮੈਨੇਜਿੰਗ ਡਾਇਰੈਕਟਰ ਮਦਨ ਲਾਲ ਜਿੰਦਲ ਨੇ ਸਾਂਝੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇੱਛੁਕ ਉਮੀਦਵਾਰਾਂ ਲਈ ਫਾਰਮ ਭਰਨ ਅਤੇ ਹਰ ਕਿਸਮ ਦੀ ਜਾਣਕਾਰੀ ਮਾਡਰਨ ਆਈ.ਟੀ.ਆਈ ਵਿਖੇ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ |