14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤੇਜ਼ ਮੀਂਹ ਝੱਖੜ ਨੇ ਉਜਾੜਿਆ ਪੋਲਟਰੀ ਫਾਰਮ- ਲੱਖਾਂ ਦਾ ਨੁਕਸਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮਹਿਮਾ ਸਰਜਾ, 11 ਜੂਨ (ਬਲਦੇਵ ਸੰਧੂ)- ਅੱਜ ਦੁਪਹਿਰ ਬਾਅਦ ਭਿਆਨਕ ਤੇਜ਼ ਝੱਖੜ ਅਤੇ ਮੀਂਹ ਨੇ ਪਿੰਡ ਕੋਠੇ ਲਾਲ ਸਿੰਘ ਵਾਲਾ ਦੇ ਇੱਕ ਪੋਲਟਰੀ ਫਾਰਮ ਨੂੰ ਮਲਬੇ ਵਿਚ ਤਬਦੀਲ ਕਰ ਦਿੱਤਾ | ਕੁਦਰਤ ਦੀ ਇਸ ਮਾਰ ਨੇ ਕਿਸਾਨ ਪਰਿਵਾਰ ਦੀ ਸਾਲਾਂ ਦੀ ਮਿਹਨਤ ਨੂੰ ਪਲਾਂ ਵਿਚ ਸੁਆਹ ਕਰ ਦਿੱਤਾ | ਜਾਣਕਾਰੀ ਅਨੁਸਾਰ ਕਿਸਾਨ ਨਿਸ਼ਾਨ ਸਿੰਘ ਪੁੱਤਰ ਦਰਸ਼ਨ ਸਿੰਘ ਦਾ 8000 ਬਰਾਇਲਰ ਮੁਰਗੀਆਂ ਵਾਲਾ ਫਾਰਮ ਝੱਖੜ ਦੀ ਚਪੇਟ ਵਿਚ ਆ ਗਿਆ | ਤੇਜ਼ ਹਨ੍ਹੇਰੀ ਨਾਲ ਫਾਰਮ ਦੇ ਸ਼ੈੱਡ ਦੀ ਛੱਤ ਉੱਡ ਕੇ ਡਿੱਗ ਪਈ | ਛੱਤ ਦੇ ਮਲਬੇ ਹੇਠਾਂ ਦੱਬ ਕੇ ਹਜ਼ਾਰਾਂ ਮੁਰਗੀਆਂ ਨੇ ਦਮ ਤੋੜ ਦਿੱਤਾ | ਬਿਜਲੀ ਦੇ ਪੱਖੇ, ਫੀਡਰ, ਪਾਣੀ ਦੀਆਂ ਟੈਂਕੀਆਂ ਅਤੇ ਪੂਰਾ ਢਾਂਚਾ ਤਹਿਸ-ਨਹਿਸ ਹੋ ਗਿਆ | ਪੀੜਤ ਮੁਰਗੀ ਪਾਲਕ ਕਿਸਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਇਸ ਹਾਦਸੇ ਨਾਲ ਉਸ ਨੂੰ ਲੱਖਾਂ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਉਸਨੇ ਕਿਹਾ ਕਿ ਪਲਾਂ ਵਿਚ ਉੱਜੜੇ ਇਸ ਕਾਰੋਬਾਰ ਨੂੰ ਮੁੜ ਖੜ੍ਹਾ ਕਰਨਾ ਉਸ ਲਈ ਸੰਭਵ ਨਹੀਂ | ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਪਰਿਵਾਰ ਨੂੰ ਯੋਗ ਵਿੱਤੀ ਮੁਆਵਜ਼ਾ ਦਿੱਤਾ ਜਾਵੇ | ਪਿੰਡ ਦੇ ਸਾਬਕਾ ਸਰਪੰਚ ਪਰਗਟ ਸਿੰਘ ਨੇ ਵੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਗੁਹਾਰ ਲਾਉਂਦਿਆਂ ਪੀੜਤ ਮੁਰਗੀ ਪਾਲਕ ਨਿਸ਼ਾਨ ਸਿੰਘ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੋਟਸ਼ਮੀਰ 'ਚ ਆਏ ਮੀਂਹ ਤੇ ਤੇਜ਼ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, ਸੜਕਾਂ ਬੰਦ, ਵੱਡੇ-ਵੱਡੇ ਜਾਮ ਅਗਲੀ ਖ਼ਬਰ ਨਗਰ ਪੰਚਾਇਤ ਨਥਾਣਾ ਦੇ ਚੋਣ ਨਤੀਜਿਆਂ ਤੋਂ ਮਿਲੇ ਬਹੁਪਰਤੀ ਸੁਨੇਹੇ ਬਹੁਤੇ ਵਾਰਡਾਂ ਵਿਚ ਕਾਂਗਰਸ ਨੂੰ ਵੋਟਰਾਂ ਨੇ ਕੀਤਾ...
Ad Position 24