28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ 168 ਪ੍ਰਾਣੀ ਬਣੇ ਗੁਰੂ ਵਾਲੇ <br/>

Ad Position 21
No active advertisement
ਅੰਮਿ੍ਤ ਸੰਚਾਰ ਤੋਂ ਪਹਿਲਾਂ ਪੰਜ ਪਿਆਰਿਆਂ ਨਾਲ ਜਥੇਦਾਰ ਬਾਬਾ ਟੇਕ ਸਿੰਘ | <br/> 15-06-2026
ਤਲਵੰਡੀ ਸਾਬੋ, 14 ਜੂਨ (ਰਣਜੀਤ ਸਿੰਘ ਰਾਜੂ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਕਰਵਾਏ ਹਫ਼ਤਾਵਾਰੀ ਗੁਰਮਤਿ ਸਮਾਗਮ ਦੌਰਾਨ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਗੁਰਬਾਣੀ ਦੀ ਕਥਾ ਵਿਚਾਰਾਂ ਰਾਹੀਂ ਮਾਨਵਤਾ ਨੂੰ ਸ਼ਬਦ-ਗੁਰੂ ਦੇ ਲੜ ਲੱਗਣ ਅਤੇ ਗੁਰਮਤਿ ਰਹਿਣੀ-ਬਹਿਣੀ ਅਪਣਾਉਣ ਦਾ ਸੁਨੇਹਾ ਦਿੱਤਾ, ਉੱਥੇ ਅੰਮਿ੍ਤ ਸੰਚਾਰ ਦੌਰਾਨ 168 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗੇ | ਗੁਰਮਤਿ ਸਮਾਗਮਾਂ 'ਚ ਤਖਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ, ਭਾਈ ਭੋਲਾ ਸਿੰਘ ਹੀਰੇਵਾਲਾ ਇੰਚਾਰਜ ਧਰਮ ਪ੍ਰਚਾਰ ਸਬ ਆਫ਼ਿਸ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਉੱਧਰ ਤਖਤ ਸਾਹਿਬ ਦੇ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਚ 168 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ | ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਅੰਮਿ੍ਤ ਅਭਿਲਾਖੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਆਪਣੇ ਸੰਬੋਧਨ ਚ ਸੰਗਤਾਂ ਨੂੰ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਨਵੇਂ ਕਾਨੂੰਨ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਕਾਨੂੰਨ ਦੀਆਂ ਕੁਝ ਮਦਾਂ (ਧਾਰਾਵਾਂ) ਸਿੱਖਾਂ ਨੂੰ ਗੁਰਬਾਣੀ ਅਤੇ ਆਪਣੇ ਰੂਹਾਨੀ ਸਰੋਤਾਂ ਤੋਂ ਦੂਰ ਕਰਨ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ | ਉਨ੍ਹਾਂ ਕਿਹਾ ਕਿ 'ਕਸਟੋਡੀਅਨ ਮਤ' ਦੇ ਨਾਂ 'ਤੇ ਘਰਾਂ ਅੰਦਰ ਹੋਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਲਈ ਪ੍ਰਬੰਧਕਾਂ 'ਤੇ ਗੈਰ-ਵਾਜਬ ਜ਼ਿੰਮੇਵਾਰੀਆਂ ਮੜ੍ਹ ਕੇ ਸੰਗਤ ਦੇ ਮਨਾਂ ਵਿਚ ਭੈਅ ਅਤੇ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹੈ | ਇਸੇ ਪ੍ਰਸ਼ਾਸਨਿਕ ਸਹਿਮ ਕਾਰਨ ਹੁਣ ਸ਼ਰਧਾਲੂ ਡਰ ਕੇ ਆਪਣੇ ਘਰਾਂ ਵਿਚੋਂ ਪਵਿੱਤਰ ਪੋਥੀਆਂ ਅਤੇ ਗੁਟਕਾ ਸਾਹਿਬ ਗੁਰਦੁਆਰਾ ਸਾਹਿਬਾਨ ਵਿਚ ਜਮ੍ਹਾ ਕਰਵਾਉਣ ਲਈ ਮਜਬੂਰ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਲਗਾਈ ਠੰਢੇ ਮਿੱਠੇ ਸ਼ਰਬਤ ਦੀ ਛਬੀਲ <br/> ਅਗਲੀ ਖ਼ਬਰ ਪੰਥ ਦੀ ਪ੍ਰਭੂਸੱਤਾ 'ਤੇ ਕਿਸੇ ਵੀ ਸਰਕਾਰ ਦਾ ਸ਼ਿਕੰਜਾ ਸਵੀਕਾਰ ਨਹੀਂ- ਜਥੇ: ਬਾਬਾ ਟੇਕ ਸਿੰਘ <br/> ਤਖਤ ਸ੍ਰੀ ਦਮ...
Ad Position 24