ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਜਾਬ ਦੀ ਮੁੱਖ ਸਮੱਸਿਆ ਨਸ਼ਾ ਨਹੀਂ, ਮਾੜੀ ਲੀਡਰਸ਼ਿਪ- ਕਿਰਨਬੀਰ ਸਿੰਘ ਕੰਗ

Ad Position 21
No active advertisement
ਅਜੀਤ ਡੈਸਕ 23-06-2026

ਬਠਿੰਡਾ, 22 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀ ਮੁੱਖ ਸਮੱਸਿਆ ਨਸ਼ਾ ਜਾਂ ਕਾਨੂੰਨ ਵਿਵਸਥਾ ਨਹੀਂ ਹੈ, ਸਗੋਂ ਮਾੜੀ ਲੀਡਰਸ਼ਿਪ ਹੈ, ਜਿਸ ਦੀ ਜਗ੍ਹਾ ਦੂਰਦਰਸ਼ੀ ਲੀਡਰਸ਼ਿਪ ਮਜ਼ਬੂਤ ਕਰਨ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਰਨਬੀਰ ਸਿੰਘ ਕੰੰਗ ਵਲੋਂ ਬਠਿੰਡਾ ’ਚ ਪ੍ਰੈਸ ਵਾਰਤਾ ਦੌਰਾਨ ਕੀਤਾ ਗਿਆ। ਉਹ ਇੱਥੇ ਆਪਣੀ ‘ਪੰਜਾਬ ਲੋਕ ਰਾਜ ਪਾਰਟੀ’ ਦੇ ਮਾਧਿਅਮ ਰਾਹੀਂ ਬੈਠਕਾਂ ਕਰਨ ਪੁੱਜੇ ਹੋਏ ਸਨ। ਕੰਗ ਨੇ ਪਾਰਟੀ ਦੇ ਬਠਿੰਡਾ ਸੰਸਦੀ ਹਲਕੇ ਦੇ ਕੋਆਰਡੀਨੇਟਰ ਡਾ: ਜਗਤਾਰ ਸਿੰਘ ਭੰਗੂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਆਪਣਾ ਡੀ. ਐਨ. ਏ. ਭਾਵ ਆਪਣੀ ਹੋਂਦ, ਗੈਰਤ ਅਤੇ ਅਣਖ ਨੂੰ ਗੁਆਉਂਦਾ ਜਾ ਰਿਹਾ ਹੈ ਤੇ ਅਜਿਹਾ ਸਭ ਕੁਝ ਪੰਜਾਬ ਦੀ ਮਾੜੀ ਲੀਡਰਸ਼ਿਪ ਕਰਕੇ ਹੋ ਰਿਹਾ, ਅੱਜ ਨਾ ਉਹ ਲੀਡਰਸ਼ਿਪ ਹੈ, ਨਾ ਉਹ ਕਿਰਦਾਰ ਹੈ, ਪੰਜਾਬ ਦੇ ਦਰਦ ਦੀ ਬਜਾਏ ਪਰਿਵਾਰਵਾ ਦੇ ਦਰਦ ਦਾ ਜ਼ਿਆਦਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਪਾਰਟੀ ਮਾੜੀ ਨਹੀਂ ਹੁੰਦੀ, ਉਸ ਨੂੰ ਚਲਾਉਣ ਵਾਲੇ ਮੋਹਰੀ ਮਾੜੇ ਹੁੰਦੇ ਹਨ ਤੇ ਅੱਜ ਪੰਜਾਬ ਇਹ ਸੰਤਾਪ ਹੰਢਾ ਰਿਹਾ ਹੈ। ਕਿਰਨਬੀਰ ਸਿੰਘ ਕੰਗ ਨੇ ਖੇਤਰੀ ਪਾਰਟੀ ਦੇ ਉਭਾਰ ਦੀ ਗੱਲ ਕਰਦਿਆਂ ਕਿਹਾ ਗਿਆ ਕਿ ਉਹ ਖੇਤਰੀ ਪਾਰਟੀ ਪੰਜਾਬ ਹਿਤੈਸ਼ੀ ਹੋਣੀ ਚਾਹੀਦੀ ਹੈ ਨਾ ਕਿ ਵਪਾਰਕ। ਪੰਜਾਬ ਲੋਕ ਰਾਜ ਪਾਰਟੀ ਵਲੋਂ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਣ ਦੇ ਸਵਾਲ ਦੇ ਜਵਾਬ ਵਿਚ ਕੰਗ ਨੇ ਕਿਹਾ ਕਿ ਉਹ ਪੰਜਾਬ ਦੇ 117 ਸਤਯੁਗੀਆਂ ਦੀ ਭਾਲ ਵਿਚ ਹਨ, ਜੇਕਰ ਉਹ ਸਤਯੁਗੀ ਮਿਲ ਜਾਂਦੇ ਹਨ ਤਾਂ ਅਗਾਮੀ ਵਿਧਾਨ ਸਭਾ ਚੋਣਾਂ ਲੜਣ ਬਾਰੇ ਵੀ ਸੋਚਿਆ ਜਾ ਸਕਦਾ । ਇਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਸੰਧੂ ਸੰਗਰੂਰ, ਇੰਜ. ਐਮ.ਐਸ. ਮਾਵੀ, ਸਤਵੰਤ ਕੌਰ, ਇੰਜ. ਹਰਪਾਲ ਸਿੰਘ ਖੁਰਮੀ, ਫਤਿਹ ਸਿੰਘ ਬਰਾੜ, ਤੂਫ਼ਾਨ ਸਿੰਘ ਭੰਗੂ, ਇੰਜ. ਗੁਰਚਰਨ ਸਿੰਘ, ਜਸਬੀਰ ਸਿੰਘ ਪੈਰਾਗਾਨ, ਦੀਵਾਨ ਚੰਦ ਸ਼ਰਮਾ, ਜਗਜੀਤ ਸਿੰਘ ਧਨੌਲਾ, ਗੁਰਸੇਵਕ ਸਿੰਘ ਭੰਗੂ, ਮਨਦੀਪ ਸਿੰਘ ਰੂਪੀ, ਡਾ. ਅਮਨ, ਵਿਰਸਾ ਸਿੰਘ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਮਜ਼ਦੂਰ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਬਠਿੰਡਾ ਸਰਹਿੰਦ ਨਹਿਰ ਤੋਂ ਨਿਕਲਣ ਵਾਲੇ ਸੂਏ ਦਾ ਪਾਣੀ ਹੋਇਆ ਜ਼ਹਿਰੀਲਾ
Ad Position 24
No active advertisement