12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

‘ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ’-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਐਤਵਾਰ ਨੂੰ ਵੀ ਅਧਿਆਪਕਾਂ ਨੂੰ ਸਕੂਲਾਂ ’ਚ ਮੌਜੂਦ ਰਹਿਣ ਦੇ ਹੁਕਮ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਬਠਿੰਡਾ, 11 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਮੇਤ ਦੇਸ਼ ਭਰ ’ਚ ਚੱਲ ਰਹੀ ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਦੌਰਾਨ ਪੰਜਾਬ ਚੋਣ ਕਮਿਸ਼ਨ ਵਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਦੂਜੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰੱਦ ਕਰਨ ਅਤੇ ਇੰਨ੍ਹਾਂ ਦੋ ਦਿਨਾਂ ਅੰਦਰ ਸਕੂਲਾਂ ਨੂੰ ਖੁੱਲ੍ਹੇ ਰੱਖਣ ਅਤੇ ਸਾਰੇ ਸਟਾਫ ਨੂੰ ਸਕੂਲਾਂ ’ਚ ਮੌਜੂਦ ਰਹਿਣ ਦੇ ਸਿੱਖਿਆ ਵਿਭਾਗ ਨੂੰ ਹੁਕਮ ਕੀਤੇ ਗਏ ਹਨ। ਇਹ ਫੈਸਲਾ ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸਬੰਧੀ 11 ਤੇ 12 ਜੁਲਾਈ ਨੂੰ ਪੰਜਾਬ ਭਰ ਦੇ ਸਕੂਲਾਂ ’ਚ ਲੱਗਣ ਵਾਲੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮੁੱਖ ਰਖਦਿਆਂ ਲਿਆ ਗਿਆ ਹੈ ਤੇ ਇਸ ਦੌਰਾਨ ਸਕੂਲਾਂ ਦੇ ਸਮੁੱਚੇ ਸਟਾਫ ਨੂੰ ਹਾਜ਼ਰ ਰਹਿ ਕੇ ਬੂਥ ਲੈਵਲ ਅਧਿਕਾਰੀਆਂ (ਬੀਐਲਓ) ਦਾ ਸਹਿਯੋਗ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਸੂਬੇ ਦੇ ਸਮੂਹ ਜਿਲ਼ਾ ਸਿੱਖਿਆ ਅਧਿਕਾਰੀਆਂ ਤੇ ਅੱਗੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚ ਸਖਤ ਹਦਾਇਤ ਕੀਤੀ ਹੈ, ਇਨ੍ਹਾਂ ਦੋ ਦਿਨਾਂ ਦੌਰਾਨ ਕਿਸੇ ਤਰ੍ਹਾਂ ਦੀ ਛੁੱਟੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਇਹ ਪੱਤਰ ਜਾਰੀ ਹੁੰਦਿਆਂ ਹੀ ਅਧਿਆਪਕ ਦੂਜੇ ਸ਼ਨੀਵਾਰ ਦੀ ਛੁੱਟੀ ਦੌਰਾਨ ਵੀ ਘਰਾਂ ’ਚ ਆਰਾਮ ਫਰਮਾਉਣ ਦੀ ਬਜਾਏ ਸਕੂਲਾਂ ਵਿਚ ਪੁੱੱਜੇ, ਜੋ ਅੱਜ ਐਤਵਾਰ ਦੀ ਛੁੱਟੀ ਦੌਰਾਨ ਵੀ ਸਕੂਲਾਂ ’ਚ ਮੌਜੂਦ ਰਹਿਣਗੇ।
ਹੁਕਮਾਂ ਦੀਆਂ ਕਾਪੀਆਂ ਸਾੜੀਆਂ, ਮੋਹਾਲੀ ਵਿਖੇ ਸਾਂਝਾ ਐਕਸ਼ਨ 17 ਨੂੰ
ਇਸ ਫ਼ੈਸਲੇ ਦਾ ਅਧਿਆਪਕਾਂ ਵਲੋਂ ਵਿਰੋਧ ਕਰਦੇ ਹੋਏ ਅੱਜ ਸਕੂਲਾਂ ’ਚ ਪੁੱਜਣ ਉਪਰੰਤ ਇਕੱਠੇ ਹੋ ਕੇ ਉਕਤ ਹੁਕਮਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਸੂਬਾ ਸਕੱਤਰ ਰੇਸ਼ਮ ਸਿੰਘ ਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਉੱਕਤ ਨਾਦਰਸ਼ਾਹੀ ਹੁਕਮ ਉਨ੍ਹਾਂ ਦੇ ਹੱਕਾਂ ਅਤੇ ਕਿਰਤ ਕਾਨੁੰਨਾਂ ’ਤੇ ਡਾਕਾ ਹੈ, ਜਿਸ ਦੇ ਰੋਸ 17 ਜੁਲਾਈ ਨੂੰ ਪੰਜਾਬ ਦੇ ਸਮੁੱਚੇ ਮੁਲਾਜ਼ਮ ਮੋਹਾਲੀ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਸਾਂਝਾ ਐਕਸ਼ਨ ਕਰਨਗੇ

Ad Position 22
No active advertisement
ਪਿਛਲੀ ਖ਼ਬਰ ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਨਾ ਹੋਣ ਦੇ ਲਗਾਏ ਦੋਸ਼ ਅਗਲੀ ਖ਼ਬਰ Kanaya1
Ad Position 24